‘ਮੰਗਣ ਗਿਆ ਸੋ ਮਰ ਗਿਆ‘ ਦਾ ਮਿਹਣਾ ਪੰਜਾਬੀਆਂ ਦੇ ਖੂਨ ‘ਚ ਸੀ/ਹੈ। ਸਾਰੀ ਦੁਨੀਆਂ ‘ਚ ਦੀਵਾ ਲੈ ਕੇ ਘੁੰਮ ਆਓ, ਪੰਜਾਬੀ ਕਿਧਰੇ ਹੱਥ ਅੱਡ ਕੇ ਮੰਗਦਾ ਨਹੀਂ ਦਿੱਸਦਾ। ਹੱਥਾਂ ਨਾਲ ਕੰਮ ਕਰਦਾ ਸਾਰੀ ਦੁਨੀਆਂ ‘ਚ ਜ਼ਰੂਰ ਦਿਸੇਗਾ। ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ‘ਚ, ”ਇਹ ਨੌਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਾ ਡਰਦੇ” ਵੀ ਪੰਜਾਬੀਆਂ ਦਾ ਵਿਰਸਾ ਹੈ। ਪਰ ਚੋਣ ਮੌਸਮ ‘ਚ ਪੰਜਾਬੀਅਤ ਦੇ ਚੋਰ, ਪੰਜਾਬ ਦੇ ਦੋਖੀ ਤੇ ਮਾਂ ਬੋਲੀ ਦੇ ਗਦਾਰ ਅੱਜ ਪੰਜਾਬ ਨੂੰ ਇਸ ਰਸਤੇ ਤੋਂ ਭਟਕਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਦੀ ਸ਼ਾਨ ਇਸ ਦੇ ਦਰਿਆ ਪੰਜਾਬ ਦੁਸ਼ਮਣਾਂ ਦੇ ਨਿਸ਼ਾਨੇ ‘ਤੇ ਹਨ।