ਜਨਮ - ਕਲਗੀਧਰ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਜੀ-ਜਨਮ ਪਾਉਂਟਾ ਸਾਹਿਬ ਸੰਨ 1686, ਬਾਬਾ ਜੁਝਾਰ ਸਿੰਘ ਜੀ-ਜਨਮ ਪਾਉਂਟਾ ਸਾਹਿਬ ਸੰਨ 1690, ਬਾਬਾ ਜੋਰਾਵਰ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1696, ਬਾਬਾ ਫਤਹਿ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1698।
ਸ਼ਹਾਦਤ - 22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ `ਚ ਸ਼ਹੀਦ ਹੋਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ 18 `ਤੇ 14 ਸਾਲ ਸੀ। ਦੋਵੇਂ ਛੋਟੇ ਸਾਹਿਬਜ਼ਾਦੇ, ਕੇਵਲ ਚਾਰ ਦਿਨਾਂ ਬਾਅਦ 26 ਦਿਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ `ਚ ਚਿੰਣਵਾ ਦਿੱਤੇ ਗਏ। ਉਸ ਸਮੇਂ ਉਹਨਾਂ ਦੀ ਉਮਰ ਛੇ `ਤੇ ਅੱਠ ਸਾਲ ਸੀ।