Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਪੰਜਾਬੀ “ਮੰਗਣ ਗਿਆ ਸੋ ਮਰ ਗਿਆ” ਦੇ ਹਾਮੀ, ਨਹੀਂ ਬਨਣਗੇ ਮੰਗਤੇ

Updated on Tuesday, January 25, 2022 09:16 AM IST

ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਕੰਗਾਲ ਤੇ ਕਰਜਈ

ਮੈਨੀਫੈਸਟੋ ਰੋਜ਼ਗਾਰ ਦੇਣ ਦਾ ਪਰ ਅਮਲ ਰੋਜ਼ਗਾਰ ਖੋਹਣ ਦਾ

ਮਾੜੀ ਸਿੱਖਿਆ ਕਾਰਨ ਨੌਜਵਾਨਾਂ ਨੇ ਕੀਤਾ ਬਾਹਰ ਵੱਲ ਰੁਖ

 

‘ਮੰਗਣ ਗਿਆ ਸੋ ਮਰ ਗਿਆ‘ ਦਾ ਮਿਹਣਾ ਪੰਜਾਬੀਆਂ ਦੇ ਖੂਨ ‘ਚ ਸੀ/ਹੈ। ਸਾਰੀ ਦੁਨੀਆਂ ‘ਚ ਦੀਵਾ ਲੈ ਕੇ ਘੁੰਮ ਆਓ, ਪੰਜਾਬੀ ਕਿਧਰੇ ਹੱਥ ਅੱਡ ਕੇ ਮੰਗਦਾ ਨਹੀਂ ਦਿੱਸਦਾ। ਹੱਥਾਂ ਨਾਲ ਕੰਮ ਕਰਦਾ ਸਾਰੀ ਦੁਨੀਆਂ ‘ਚ ਜ਼ਰੂਰ ਦਿਸੇਗਾ। ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ‘ਚ, ”ਇਹ ਨੌਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਾ ਡਰਦੇ” ਵੀ ਪੰਜਾਬੀਆਂ ਦਾ ਵਿਰਸਾ ਹੈ। ਪਰ ਚੋਣ ਮੌਸਮ ‘ਚ ਪੰਜਾਬੀਅਤ ਦੇ ਚੋਰ, ਪੰਜਾਬ ਦੇ ਦੋਖੀ ਤੇ ਮਾਂ ਬੋਲੀ ਦੇ ਗਦਾਰ ਅੱਜ ਪੰਜਾਬ ਨੂੰ ਇਸ ਰਸਤੇ ਤੋਂ ਭਟਕਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਦੀ ਸ਼ਾਨ ਇਸ ਦੇ ਦਰਿਆ ਪੰਜਾਬ ਦੁਸ਼ਮਣਾਂ ਦੇ ਨਿਸ਼ਾਨੇ ‘ਤੇ ਹਨ। ਪਾਣੀ ਜ਼ਹਿਰੀਲਾ   ਬਣਾਇਆ ਤੇ ਪਾਣੀ ਹੇਠਲੀ ਜ਼ਮੀਨ (river bed) ਹਰ ਰੋਜ਼ ਪੁੱਟੀ ਜਾ ਰਹੀ ਹੈ। ਕੁਦਰਤੀ ਸਾਧਨਾਂ ਦੀ ਸਾਂਝੀ ਦੌਲਤ ਕੁਝ ਲੁਟੇਰੇ  ਇਕੱਠੀ ਕਰਕੇ ਬਾਹਰ ਨਿਵੇਸ਼ ਕਰ ਰਹੇ ਹਨ ਅਤੇ ਇੱਥੋਂ ਦੇ ਜੰਮਪਲਾਂ ਨੂੰ ਰੋਜ਼ਗਾਰਹੀਣ ਕਰਕੇ ਮੰਗਤੇ ਬਣਾਇਆ ਜਾ ਰਿਹਾ ਹੈ। ਇਹ ਸਭ ਕੁਝ ਕੋਈ ਅੰਗਰੇਜ਼ ਜਾਂ ਬਾਹਰਲਾ ਨਹੀਂ, ਸਗੋਂ ਸਾਡੇ ‘ਚ ਛੁਪੇ ਕਾਲੇ ਅੰਗਰੇਜ਼ ਹੀ ਕਰ ਰਹੇ ਹਨ। ਦੇਖਣ ਨੂੰ ਭੋਲੇ ਭਾਲੇ, ਤੁਹਾਡੇ ‘ਰਖਵਾਲੇ‘ ਪਰ ਅੰਦਰੋਂ ‘ਕਾਲੇ‘, ਤੁਹਾਡਾ ਸਭ ਕੁਝ ਲੁੱਟ ਕੇ ਵੀ ਤੁਹਾਡੇ ਹਮਦਰਦ ਬਣ ਕੇ ਆ ਰਹੇ ਹਨ। ਹੁਣ ਤੁਸੀਂ ਉਸ ਖੁਸ਼ਹਾਲ ਪੰਜਾਬ ਦੇ ਵਾਸੀ ਨਹੀਂ ਸਗੋਂ ਕੰਗਾਲ ਕੀਤੇ ਪੰਜਾਬ ਦੇ ਕਰਜ਼ਈ ਲੋਕ ਹੋ।(MOREPIC1)

     20 ਫਰਵਰੀ ਨੂੰ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਤੁਹਾਨੂੰ ਕੌਣ, ਕੀ ਦੇਣ ਲਈ ਕਹਿ ਰਿਹਾ ਹੈ, ਇਸ ਤੇ ਵਿਚਾਰ ਕਰਨ ਤੋਂ ਪਹਿਲਾਂ ਕੰਗਾਲ ਹੋਏ ਪੰਜਾਬ ‘ਤੇ ਝਾਤ ਮਾਰਨੀ ਜ਼ਰੂਰੀ ਹੈ। ਜਿਸ ਪੰਜਾਬ ‘ਤੇ ਸਾਨੂੰ ਮਾਣ ਹੈ ਹੁਣ ਇਹ 3 ਲੱਖ ਕਰੋੜ ਦਾ ਕਰਜ਼ਈ ਹੈ। 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਾਣ ਵੇਲੇ ਪੰਜਾਬ 51 ਹਜ਼ਾਰ ਕਰੋੜ ਦਾ ਕਰਜ਼ਈ ਸੀ, ਜੋ ਬਾਦਲ ਸਰਕਾਰ ਦੇ ਸਮੇਂ ਵੱਧ ਕੇ 2017 ਆਉਂਦਿਆਂ 1.8 ਲੱਖ ਕਰੋੜ ਦਾ ਕਰਜ਼ਈ ਹੋ ਗਿਆ। ਵਿਕਾਸ ਤੇ ਰੁਜ਼ਗਾਰ ਦੇ ਸੁਪਨੇ ਦਿਖਾਉਣ ਵਾਲੇ ”ਰਾਜ ਨਹੀਂ ਸੇਵਾ” ਕਰਦਿਆਂ ਦਸ ਸਾਲਾਂ ‘ਚ ਕਰਜ਼ਾ ਖਤਮ ਨਹੀਂ , ਪੌਣੇ ਚਾਰ ਗੁਣਾ ਵਧਾ ਗਏ ਤੇ ਹੁਣ ਕੈਪਟਨ -ਚੰਨੀ ਰਾਜ ‘ਚ ਇਹ ਵਧ ਕੇ 3 ਲੱਖ ਕਰੋੜ ਭਾਵ ਹਰ ਪੰਜਾਬ ਵਾਸੀ ਸਿਰ ਬਿਨਾਂ ਲਿਆਂ ਇੱਕ ਲੱਖ ਰੁਪਏ ਕਰਜ਼ਾ ਹੈ। ਇਸ ਤੋਂ ਬਿਨਾਂ ਆਪਣੀਆਂ ਲੋੜਾਂ ਲਈ ਲਿਆ ਕਰਜ਼ਾ ਅਲੱਗ ਹੈ।

                    ਹੁਣ ਅਸੀਂ ਕਰਜ਼ਈ ਲੋਕਾਂ ਦੀ ਹਾਲਤ ਤੋਂ ਅੱਗੇ ਉਨ੍ਹਾਂ ਦੀ ਰੋਜ਼ੀ ਰੋਟੀ ਦੀ ਹਾਲਤ ਵੱਲ ਆਉਂਦੇ ਹਾਂ। ਸਾਲ 2002 ਵਿੱਚ, ਜਦੋਂ ਬਾਦਲ ਸਰਕਾਰ 5 ਸਾਲ ਬਾਅਦ ਜਾਂਦੀ ਹੈ ਤੇ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਸਰਕਾਰ ਦੁਆਰਾ ਕੀਤੇ ਸਰਵੇ ਅਨੁਸਾਰ ਉਸ ਸਮੇਂ 14 ਤੋਂ 35 ਸਾਲ ਉਮਰ ਦੇ ਬੇਰੁਜ਼ਗਾਰਾਂ ਦੀ ਗਿਣਤੀ 14.72 ਲੱਖ ਸੀ। ਭਾਰਤ ਵਿੱਚ ਬੇਰੋਜ਼ਗਾਰੀ ਦੀ ਔਸਤ ਤੋਂ ਕਿਧਰੇ ਵੱਧ। ਇਸ ਬੇਰੋਜ਼ਗਾਰੀ ਤੇ ਮੰਦਹਾਲੀ ਦੀ ਹਾਲਤ ਨੇ ਪੰਜਾਬੀ ਨੌਜਵਾਨਾਂ ਵਿੱਚ ਨਿਰਾਸ਼ਾ ਤੇ ਪੰਜਾਬ ਤੋਂ ਬਾਹਰ ਰੋਜ਼ੀ ਰੋਟੀ ਲੱਭਣ ਦੀ ਸੋਚ ਭਾਰੂ ਕਰ ਦਿੱਤੀ। ਨੌਜਵਾਨ ਬਾਹਰ ਦਾ ਰਸਤਾ ਲੱਭਣ ਲੱਗੇ। ਜਦੋਂ ਅਕਾਲੀ ਦਲ ਦੀ ”ਰਾਜ ਨਹੀਂ ਸੇਵਾ” ਸਰਕਾਰ ਨੇ ਆਪਣੇ 10 ਸਾਲ ਪੂਰੇ ਕੀਤੇ ਤਾਂ ਉਸ ਸਮੇਂ ਪੰਜਾਬ ‘ਚ ਬੋਰੁਜ਼ਗਾਰੀ ਦਰ 7.8 ਫੀਸਦੀ ਸੀ, ਜਦੋਂ ਕਿ ਕੌਮੀ ਬੋਰੁਜ਼ਗਾਰੀ ਦਰ 6.1 ਫੀਸਦੀ ਸੀ। ਇਹ ਉਹ ਸਮਾਂ ਸੀ ਜਦੋਂ ਕੈਪਟਨ ਸਰਕਾਰ ਨੇ 55 ਲੱਖ ਪਰਿਵਾਰਾਂ ‘ਚੋਂ ਪ੍ਰਤੀ ਪਰਿਵਾਰ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੇ ਫਾਰਮ ਭਰਵਾਏ ਸਨ। ਪਰ ਸੈਂਟਰ ਫਾਰ ਮੋਨੀਟਰਿਗ ਇੰਡੀਅਨ ਇਕੌਨਮੀ ਦੀ ਰਿਪੋਰਟ (3 ਜਨਵਰੀ 2022) ਅਨੁਸਾਰ ਕੈਪਟਨ-ਚੰਨੀ ਸਰਕਾਰ ਦੌਰਾਨ ਘਰ ਘਰ ਰੋਜ਼ਗਾਰ ਦੇਣ ਦੀ ਥਾਂ 4 ਲੱਖ ਲੋਕਾਂ ਦਾ ਰੁਜ਼ਗਾਰ ਖੋਹ ਲਿਆ  ਗਿਆ। ਇਸ ਸਮੇਂ ਦੌਰਾਨ (2016 ਤੋਂ 2021) ਤੱਕ 5 ਸਾਲਾਂ ‘ਚ 7.2 ਲੱਖ ਨੌਜਵਾਨ ਬਾਹਰ ਚਲੇ ਗਏ, ਜਿੰਨ੍ਹਾਂ ‘ਚੋਂ 2.4 ਲੱਖ ਪੜ੍ਹਨ ਲਈ ਤੇ 4.78 ਲੱਖ ਰੋਜ਼ਗਾਰ ਲਈ ਬਾਹਰ ਗਏ। ਭਾਵ ਹਰ ਰੋਜ਼ ਪੰਜਾਬ ਦੇ 405 ਨੌਜਵਾਨ ਰੋਟੀ ਲਈ ਵਿਦੇਸ਼ਾਂ ਨੂੰ ਜਾਂਦੇ ਰਹੇ। ਹਾਲਤ ਇਹ ਬਣ ਗਏ ਕਿ ਜਾਂ ਤਾਂ ਭੁੱਖੇ ਮਰੋ ਤੇ ਜਾਂ ਕੁਝ ਕਰੋ। ਇਸ ਹਾਲਤ ਵਿੱਚ ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ‘ਚ ਰੁਜ਼ਗਾਰ ਦੀ ਭਾਲ ਨੂੰ ਪਹਿਲ ਦਿੱਤੀ।

ਅਜਿਹਾ ਕਿਉਂ ਹੋਇਆ ? ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਤੋਂ ਸ਼ੁਰੂ ਹੋਈ ਸਿੱਖਿਆ ਤੇ ਸਿਹਤ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਨੀਤੀ ਨੇ ਪੰਜਾਬ ‘ਚ ਪਹਿਲਾਂ 4 ਸਰਕਾਰੀ ਯੂਨੀਵਰਸਿਟੀਆਂ ਤੋਂ  ਯੂਨੀਵਰਸਿਟੀਆਂ ਤਾਂ ਭਾਵੇਂ 29 ਹੋ ਗਈਆਂ ਤੇ ਦੋ ਡੀਮਡ ਤੇ ਦੋ ਹੋਰ ਆ ਰਹੀਆਂ ਹਨ। ਕਾਲਜਾਂ ਦੀ ਗਿਣਤੀ ਵੀ ਹਜ਼ਾਰਾਂ ‘ਚ ਹੋ ਗਈ। ਪਰ ਪੰਜਾਬ ਦੇ ਨੌਜਵਾਨ ਇੱਥੇ ਪੜ੍ਹਨ ਦੀ ਬਜਾਏ ਬਾਹਰ ਨੂੰ ਜਾਣ ਲੱਗ ਪਏ।ਕਾਰਨ ਇਹ ਹੈ ਕਿ ਪੜ੍ਹਾਈ ਮਹਿੰਗੀ ਹੈ ਪਰ ਕੁਆਲਟੀ ਘੱਟ ਹੈ। ਪੜ੍ਹ ਲਿਖ ਕੇ ਕਿਤੇ ਰੁਜ਼ਗਾਰ ਨਹੀਂ ਮਿਲਦਾ। ਸਰਕਾਰ ਦਾ ਕੁਆਲਟੀ ਉੱਪਰ ਕੋਈ ਕੰਟਰੋਲ ਜਾਂ ਪੈਰਾਮੀਟਰ ਨਹੀਂ ਹੈ। ਦੁਕਾਨਾਂ ਰੂਪੀ ਯੂਨੀਵਰਸਿਟੀਆਂ ਤੇ ਕਾਲਜ ਵਿਦਿਆਰਥੀਆਂ ਦਾ ਭੱਠਾ ਬਿਠਾ ਰਹੇ ਹਨ। ਮਾਪੇ ਤੇ ਬੱਚੇ ਨਿਰਾਸ਼ਾ ‘ਚ ਆਪਣਾ ਸਭ ਕੁਝ ਵੇਚ ਵੱਟ ਕੇ ਬਾਹਰ ਜਾਣ ਦੀ ਹੋੜ ਵਿੱਚ ਹਨ।

ਇਸ ਬੇਰੁਜ਼ਗਾਰੀ ਤੇ ਕੰਗਾਲੀ ਦੀ ਸਥਿੱਤੀ ‘ਚ ਲਾਹਾ ਲੈਣ ਲਈ ਫਿਰ ਸਿਆਸੀ ਪਾਰਟੀਆਂ ਨੇ ਲੰਗਰ ਵਿਛਾਅ ਲਏ ਹਨ। ਅਕਾਲੀ ਦਲ ਬਾਦਲ ਦੇ ਪ੍ਰਧਾਨ ਕਹਿ ਰਹੇ ਹਨ, ਬਾਹਰ ਜਾਓ ,ਜੀ ਸਦਕੇ ਜਾਓ, ਅਸੀਂ 10 ਲੱਖ ਤੱਕ ਪੜ੍ਹਾਈ ਲਈ ਵਿਆਜ ਰਹਿਤ ਕਰਜ਼ਾ ਦੇਵਾਂਗੇ। ਕਾਂਗਰਸ ਕਹਿ ਰਹੀ ਹੈ ਕਿ ਬਾਹਰ ਜਾਓ ਅਸੀਂ ਆਈ ਟੀ ਆਈਆਂ ਵਿੱਚ ਕੈਂਬਰਿਜ ਯੂਨੀਵਰਸਿਟੀ ਨਾਲ ਸਮਝੌਤਾ ਕਰਕੇ ਘੱਟ ਫੀਸ ‘ਤੇ ਆਈਲੈਟਸ ਦਾ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਸਕੂਲ ਵਧੀਆ ਬਣਾਉਣ ਦਾ ਨਾਹਰਾ ਦਿੱਤਾ ਹੈ। ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਇੱਥੇ ਹੀ ਰੁਜ਼ਗਾਰ ਪੈਦਾ ਕਰਨ ਦਾ ਦਮ ਭਰਿਆ ਹੈ। ਨਵਜੋਤ ਸਿੰਘ ਸਿੱਧੂ ਵੀ ਸਰਕਾਰੀ ਸਾਧਨਾਂ ਤੋਂ ਭ੍ਰਿਸ਼ਟਾਚਾਰ ਖਤਮ ਕਰਕੇ ਰੁਜ਼ਗਾਰ ਪੈਦਾ ਕਰਨ ਦੀ ਗੱਲ ਕਰ ਰਹੇ ਹਨ। ਇਨ੍ਹਾਂ ਤਿੰਨ ਪਾਰਟੀਆਂ ਤੋਂ ਇਲਾਵਾ ਭਜਪਾ,ਐੱਲ ਸੀ ਪੀ, ਸੰਯੁਕਤ ਅਕਾਲੀ ਦਲ ਅਤੇ ਸੰਯੁਕਤ ਸਮਾਜ ਮੋਰਚਾ ਵੀ ਮੈਦਾਨ ਵਿੱਚ ਹੈ। ਇਨ੍ਹਾਂ ਦੋਵਾਂ ਪਾਰਟੀਆਂ ਨੇ ਅਜੇ ਨੌਜਵਾਨਾਂ ਲਈ ਐਲਾਨ ਕਰਨੇ ਹਨ ਪਰ ਭਾਜਪਾ ਨੇ ਕੌਮੀ ਪੱਧਰ ‘ਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਐਲਾਨ ਕਰਕੇ 2020 ‘ਚ 14 ਕਰੋੜ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ। ਕਿਸਾਨ ਮੋਰਚੇ ਦਾ ਅਜੇ ਸੰਗਠਿਤ ਰੂਪ ਹੀ ਨਹੀਂ ਬਣ ਸਕਿਆ। ਮੌਜੂਦਾ ਸਥਿਤੀ ‘ਚ ਕਿਸਾਨ ਮੋਰਚਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਭ੍ਰਿਸ਼ਟ ਲੀਡਰਾਂ, ਸੇਵਾ ਮੁਕਤ ਅਫਸਰਾਂ ਤੇ ਵੱਖ ਵੱਖ ਤਰ੍ਹਾਂ ਦੇ ਮਾਫੀਆ ਦਾ ਟਿਕਾਣਾ ਬਣ ਗਿਆ ਹੈ। ਵੱਡੀਆਂ ਕਿਸਾਨ ਜਥੇਬੰਦੀਆਂ ਵੋਟ ਸਿਆਸਤ ਤੋਂ ਬਾਹਰ ਖੜੀਆਂ ਹਨ। ਪਰ ਕੁਝ ਸਿਆਸੀ ਸਤਾਹ ਦੇ ਲਾਲਚੀ ਲੋਕ ਬਾਹਰੀ ਸ਼ਕਤੀਆਂ ਦੀ ਮਦਦ ਦਾ ਸੰਦ ਬਣ ਰਹੇ ਹਨ, ਜਿੰਨ੍ਹਾਂ ਖਿਲਾਫ ਉਹ ਕਿਸਾਨ ਘੋਲ ‘ਚ ਲੜਣ ਦਾ ਦਿਖਾਵਾ ਕਰ ਰਹੇ ਸਨ। ਪੰਜਾਬ ‘ਚ ਇਸ ਵਾਰ ਹਵਾ ਬਦਲਾਅ ਦੀ ਚੱਲ ਰਹੀ ਹੈ ਪਰ ਸੰਯੁਕਤ ਸਮਾਜ ਮੋਰਚਾ ਇਸ ਬਦਲਾਅ ਦੀ ਥਾਂ ਪੁਰਾਣੀਆਂ ਤਾਕਤਾਂ ਨੂੰ ਹੀ ਸਹਾਈ ਹੋ ਰਿਹਾ ਹੈ।

ਪੰਜਾਬੀਆਂ ਨੇ ਭਾਵੇਂ ਮੰਗਣ ਦੀ ਥਾਂ ਪ੍ਰਵਾਸ ਰਾਹੀਂ ਰੋਜ਼ੀ ਰੋਟੀ ਕਮਾਉਣ ਦਾ ਰਾਹ ਫੜ ਲਿਆ ਹੈ ਪਰ ਪੰਜਾਬ ਨੂੰ ਲੁਟੇਰਿਆਂ ਤੋਂ ਆਜ਼ਾਦ ਕਰਾਉਣ ਦਾ ਕੰਮ ਵੀ ਉਨ੍ਹਾਂ ਦੇ ਜਿੰਮੇ ਹੈ। ਰੁਜ਼ਗਾਰ, ਸਿੱਖਿਆ ਤੇ ਸਿਹਤ ਦੇ ਹੱਕ ਖੋਹ ਕੇ ਮੰਗਤੇ ਬਣਾਉਣ ਵਾਲਿਆਂ ਨੂੰ ”ਕ੍ਰਿਤ ਕਰੋ” ਤੇ ”ਵੰਡ ਛਕੋ” ਦੇ ਸਿਧਾਂਤ ਨਾਲ ਭਜਾਉਣ ਦੀ ਲੋੜ ਹੈ। ਹਰ ਪੰਜਾਬੀ ਨੂੰ ਆਪਣੇ ਦਿਮਾਗ ਤੋਂ ਬਨਾਉਟੀ ਲੀਡਰਾਂ ਦਾ ਪਰਦਾ ਲਾਹ ਕੇ ਸਹੀ ਬੰਦੇ ਅੱਗੇ ਲਿਆਉਣ ਦੀ ਹਿੰਮਤ ਤੇ ਦਲੇਰੀ ਦਿਖਾਉਣੀ ਚਾਹੀਦੀ ਹੈ।

ਵੀਡੀਓ

ਹੋਰ
Have something to say? Post your comment
X