ਚੰਡੀਗੜ੍ਹ, 5 ਮਾਰਚ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਦੀਆਂ 9 ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸਾਂਝਾ ਪੱਤਰ ਲਿਖਿਆ ਗਿਆ ਹੈ। ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਬੀਆਰਐਸ ਪ੍ਰਮੁੱਖ ਚੰਦਰਸ਼ੇਖਰ ਰਾਓ, ਜੇਕੇਐਨਸੀ ਪ੍ਰਮੁੱਖ ਫਾਰੂਕ ਅਬਦੁਲਾਹ, ਏਆਈਟੀਸੀ ਪ੍ਰਮੁੱਖ ਮਮਤਾ ਬੈਨਰਜੀ, ਐਨਸੀਪੀ ਪ੍ਰਮੁੱਖ ਸ਼ਰਦ ਪਵਾਰ ਅਤੇ ਸ਼ਿਵਸੇਨਾ ਪ੍ਰਮੁੱਖ ਉਦਵ ਠਾਕਰੇ, ਐਸਪੀ ਦੇ ਅਖਿਲੇਸ਼ ਯਾਦਵ, ਆਰਜੇਡੀ ਦੇ ਤੇਜਸਵੀ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਇਕ ਸਾਂਝਾ ਪੱਤਰ ਲਿਖਿਆ ਗਿਆ ਹੈ।