ਨਵੀਂ ਦਿੱਲੀ, 4 ਮਾਰਚ, ਦੇਸ਼ ਕਲਿਕ ਬਿਊਰੋ :
ਦਿੱਲੀ ਤੋਂ ਪਟਨਾ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਨੂੰ ਡਾਇਵਰਟ ਕਰ ਕੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਕਰੀਬ 3 ਘੰਟੇ ਬਾਅਦ ਫਲਾਈਟ ਨੇ ਦੋਰਾਬਾ ਪਟਨਾ ਲਈ ਉਡਾਣ ਭਰੀ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੇ ਬ੍ਰੇਕ 'ਚ ਕੁਝ ਗੜਬੜੀ ਸੀ। ਇਸ ਕਾਰਨ ਫਲਾਈਟ ਨੂੰ ਵਾਰਾਣਸੀ 'ਚ ਐਮਰਜੈਂਸੀ ਲੈਂਡ ਕਰਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਉਡਾਣ ਭਰਨ ਵਾਲੀ ਸਪਾਈਸ ਜੈੱਟ ਦੀ ਫਲਾਈਟ (ਐੱਸ. ਜੀ. 8721) ਬਿਹਾਰ ਦੀ ਰਾਜਧਾਨੀ ਪਟਨਾ 'ਚ ਲੈਂਡ ਕਰਨ ਵਾਲੀ ਸੀ ਪਰ ਟੇਕ ਆਫ ਦੇ ਕੁਝ ਦੇਰ ਬਾਅਦ ਹੀ ਹਵਾ 'ਚ ਹੀ ਫਲਾਈਟ ਦੇ ਬ੍ਰੇਕ 'ਚ ਕੁਝ ਗੜਬੜ ਹੋ ਗਈ। ਇਸ 'ਤੇ ਪਾਇਲਟ ਨੇ ਫਲਾਈਟ ਨੂੰ ਵਾਰਾਣਸੀ ਏਅਰਪੋਰਟ ਵੱਲ ਮੋੜ ਦਿੱਤਾ। ਪਾਇਲਟ ਨੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਵਾਰਾਣਸੀ ਹਵਾਈ ਅੱਡੇ 'ਤੇ ਫਲਾਈਟ ਨੂੰ ਲੈਂਡ ਕਰਨ ਦੀ ਇਜਾਜ਼ਤ ਮੰਗੀ। ਏਟੀਸੀ ਤੋਂ ਇਜਾਜ਼ਤ ਮਿਲਣ ਤੋਂ ਬਾਅਦ, ਫਲਾਈਟ ਨੇ ਵਾਰਾਣਸੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ।ਫਲਾਈਟ 'ਚ ਕਰੀਬ 140 ਯਾਤਰੀ ਸਵਾਰ ਸਨ।