ਨਵੀਂ ਦਿੱਲੀ,5 ਮਾਰਚ,ਦੇਸ਼ ਕਲਿਕ ਬਿਊਰੋ:
ਉੱਤਰਾਖੰਡ ਦੇ ਉੱਤਰਕਾਸ਼ੀ 'ਚ ਸ਼ਨੀਵਾਰ ਦੇਰ ਰਾਤ ਇਕ ਤੋਂ ਬਾਅਦ ਇਕ, ਚਾਰ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਘਬਰਾ ਕੇ ਲੋਕ ਘਰਾਂ ਤੋਂ ਬਾਹਰ ਆ ਗਏ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.5 ਮਾਪੀ ਗਈ। ਇਹ ਝਟਕੇ ਰਾਤ 12 ਤੋਂ 1.00 ਵਜੇ ਦਰਮਿਆਨ ਮਹਿਸੂਸ ਕੀਤੇ ਗਏ।ਹਾਲਾਂਕਿ ਕਿਧਰੋਂ ਵੀ ਕੋਈ ਅਣਸੁਖਾਵੀਂ ਸੂਚਨਾ ਨਹੀਂ ਮਿਲੀ ਹੈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਸਾਰੀਆਂ ਤਹਿਸੀਲਾਂ ਨਾਲ ਸੰਪਰਕ ਬਣਾਇਆ ਹੋਇਆ ਹੈ। ਦੱਸ ਦੇਈਏ ਕਿ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਪੂਰੀ ਰਾਤ ਸੜਕਾਂ 'ਤੇ ਬਿਤਾਈ। ਮਹੱਤਵਪੂਰਨ ਗੱਲ ਇਹ ਹੈ ਕਿ ਉੱਤਰਕਾਸ਼ੀ ਭੂਚਾਲਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਅਤੇ ਜ਼ੋਨ 5 ਵਿੱਚ ਆਉਂਦਾ ਹੈ।