ਨਵੀਂ ਦਿੱਲੀ, 5 ਮਾਰਚ, ਦੇਸ਼ ਕਲਿੱਕ ਬਿਓਰੋ :
ਸਾਬਕਾ ਕੇਂਦਰੀ ਮੰਤਰੀ ਦੇ ਭਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਚਾਕੁਰਕਰ ਦੇ 81 ਸਾਲਾ ਚਚੇਰੇ ਭਰਾ ਨੇ ਐਤਵਾਰ ਨੂੰ ਕਥਿਤ ਤੌਰ ਉਤੇ ਖੁਦਕੁਸ਼ੀ ਕਰ ਲਈ। ਖਬਰਾਂ ਮੁਤਾਬਕ ਚੰਦਰਸ਼ੇਖਰ ਉਰਫ ਹਨਮੰਤਰਾਵ ਪਾਟਿਲ ਨੇ ਸਵੇਰੇ ਕਰੀਬ ਸਾਢੇ ਅੱਠ ਵਜੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਗੋਲੀ ਮਾਰ ਲਈ।
ਇਕ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਚਾਕੁਰਕਰ ਦੇ ਚਚੇਰੇ ਭਾਈ ਹਨ। ਹਨਮੰਤਰਾਵ ਸਾਬਕਾ ਮੰਤਰੀ ਦੇ ‘ਦੇਵਘਰ’ ਰਿਹਾਇਸ਼ ਦੇ ਨੇੜੇ ਰਹਿੰਦੇ ਸਨ ਅਤੇ ਅਕਸਰ ਆਉਂਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸਨ।