ਲਖਨਊ,2 ਮਾਰਚ,ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਜਾਂਚ 'ਚ ਲੱਗੀ ਹੋਈ ਹੈ।ਜਾਣਕਾਰੀ ਮੁਤਾਬਕ ਕਾਨਪੁਰ ਜ਼ਿਲੇ ਦੇ ਘਟਮਪੁਰ-ਨੌਰੰਗਾ ਰੋਡ 'ਤੇ ਬੀਤੀ ਰਾਤ ਡਰਾਈਵਰ ਨੂੰ ਨੀਂਦ ਆਉਣ ਕਾਰਨ ਪਿਕਅੱਪ ਗੱਡੀ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਜ਼ਖਮੀ ਹੋ ਗਏ।ਮ੍ਰਿਤਕਾਂ ਵਿੱਚ ਰਮਜ਼ਾਨ (24) ਪੁੱਤਰ ਪੱਪੂ ਵਾਸੀ ਹਲਧਰਪੁਰ ਥਾਣਾ ਭੋਗਨੀਪੁਰ ਜ਼ਿਲ੍ਹਾ ਕਾਨਪੁਰ ਦੇਹਾਤੀ, ਆਰਿਫ਼ (27) ਪੁੱਤਰ ਪੱਪੂ ਵਾਸੀ ਮੁਹੱਲਾ ਪਹਿਲਵਾਨ ਬਾੜਾ ਕਸਬਾ ਤੇ ਥਾਣਾ ਜਲੌਣ, ਗੁੱਡੂ ਵਾਸੀ ਮੁਹੱਲਾ ਪਹਿਲਵਾਨ ਬਾੜਾ ਕਸਬਾ ਤੇ ਥਾਣਾ ਜਲੌਣ ਸ਼ਾਮਲ ਹਨ।