ਜੈਪੁਰ, 1 ਮਾਰਚ :
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿੱਚ ਅਵਾਰਾ ਕੁੱਤਿਆਂ ਨੇ ਇਕ ਨਵਜੰਮੇ ਬੱਚੇ ਉਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਵਜੰਮਿਆ ਬੱਚਾ ਮਾਂ ਦੇ ਨਾਲ ਸੋ ਰਿਹਾ ਸੀ। ਇਸ ਦੌਰਾਨ ਕੁੱਤੇ ਉਸ ਨੂੰ ਉਠਾਕੇ ਦੂਰ ਲੈ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਵਜਾਤ ਦਾ ਪਿਤਾ ਸਿਲਿਕੋਸਿਸ ਨਾਲ ਪੀੜਤ ਸੀ। ਉਸਦਾ ਇਲਾਜ ਸਿਰੋਹੀ ਦੇ ਸਰਕਾਰੀ ਹਸਪਤਾਲ ਵਿੱਚ ਚਲ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਵਜਾਤ ਆਪਣੇ ਮਾਂ ਅਤੇ ਦੋ ਭਰਾ-ਭੈਣਾਂ ਨਾਲ ਪਿਤਾ ਦੇ ਬਿਸਤਰੇ ਕੋਲ ਫਰਸ ਉਤੇ ਸੋ ਰਹੇ ਸਨ, ਜਦੋਂ ਕੁੱਤੇ ਉਸ ਨੂੰ ਚੁਕ ਕੇ ਲੈ ਗਏ। ਬੱਚੇ ਦੀ ਲਾਸ਼ ਬਾਹਰ ਪਾਣੀ ਦੀ ਟੈਂਕੀ ਕੋਲੋ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਨਵਜਾਤ ਨੂੰ ਚੁੱਕ ਕੇ ਲੈ ਜਾਂਦੇ ਹੋਏ ਅਵਾਰਾ ਕੁੱਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਨਹੀਂ ਹੋਇਆ। ਇਸ ਘਟਨਾ ਦਾ ਖੁਲਾਸਾ ਸਿਰੋਹੀ ਦੇ ਵਿਧਾਇਕ ਸਯਮ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਦਿੱਤੀ।
ਜ਼ਿਲ੍ਹਾ ਕਲੈਕਟਰ ਭੰਵਰ ਲਾਲ ਮੁਤਾਬਕ ਇਹ ਲਾਪਰਵਾਹੀ ਵਰਤਣ ਉਤੇ ਨਰਸਿੰਗ ਅਫਸਰ ਸੁਰੇਸ਼ ਮੀਣਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਗਾਰਡ ਭਵਾਨੀ ਸਿੰਘ ਤੇ ਵਾਰਡ ਉਜਵਲ ਦੇਵਾਸੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ।
ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਕੁੱਤਾ ਹਸਪਤਾਲ ਦੇ ਵਾਰਡ ਵਿੱਚ ਕਿਵੇਂ ਪਹੁੰਚਿਆ ਇਸ ਦੀ ਜਾਂਚ ਕੀਤੀ ਜਾਵੇਗੀ।
ਆਈਏਐਨਐਸ