ਨਵੀਂ ਦਿੱਲੀ, 2 ਮਾਰਚ, ਦੇਸ਼ ਕਲਿੱਕ ਬਿਓਰੋ :
ਹਿੰਡਨਬਰਗ ਵੱਲੋਂ ਅਡਾਨੀ ਬਾਰੇ ਕੀਤੇ ਗਏ ਅਹਿਮ ਖੁਲਾਸਿਆਂ ਸਬੰਧੀ ਹੁਣ ਸੁਪਰੀਮ ਕੋਰਟ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਸੇਵਾ ਮੁਕਤ ਸੁਪਰੀਮ ਕੋਰਟ ਦੇ ਜੱਜ ਏ ਐਮ ਸਪ੍ਰੇ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸੇਵਾ ਮੁਕਤ ਜੱਜ ਏਐਮ ਤੋਂ ਇਲਾਵਾ ਓਪੀ ਭੱਟ, ਜੇਪੀ ਦੇਵਧਰ, ਕੇਵੀ ਕਾਮਥ, ਨੰਦਨ ਨੀਲੇਕਣੀ ਅਤੇ ਐਡਵੋਕੇਟ ਸੋਮਸ਼ੇਖਰ ਸੁੰਦਰੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਉਥੇ ਸ਼ੇਅਰ ਬਾਜ਼ਾਰ ਨੂੰ ਰੇਗੂਲੇਟ ਕਰਨ ਵਾਲੀ ਸੰਸਥਾ ਸੇਬੀ ਨੂੰ ਵੀ ਜਾਂਚ ਰਿਪੋਰਟ ਦੱਸਣ ਨੂੰ ਕਿਹਾ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੋ ਮਹੀਨਿਆਂ ਵਿੱਚ ਜਾਂਚ ਰਿਪੋਰਟ ਸੌਪੇਗੀ।