ਨਵੀਂ ਦਿੱਲੀ, 4 ਮਾਰਚ, ਦੇਸ਼ ਕਲਿੱਕ ਬਿਓਰੋ :
ਕੋਰੋਨਾ ਵੈਕਸੀਨ ਬਣਾਉਣ ਵਾਲੇ ਵਿਗਿਆਨੀ ਦਾ ਸ਼ੱਕੀ ਹਾਲਤ ਵਿੱਚ ਕਤਲ ਕਰ ਦਿੱਤਾ ਗਿਆ ਹੈ। ਰੂਸ ਦੀ ਕੋਵਿਡ 19 ਰੋਕੂ ਟੀਕਾ ‘ਸਪੂਤਨਿਕ ਵੀ’ ਬਣਾਉਣ ਵਾਲੇ ਵਿਗਿਆਨੀਆਂ ਵਿੱਚੋਂ ਇਕ ਵਿਗਿਆਨੀ ਆਂਦ੍ਰੇ ਬੋਤਿਕੋਵ ਦੀ ਉਸਦੇ ਘਰ ਬੇਲਟ ਨਾਲ ਗਲਾ ਦਬਾ ਕੇ ਕਤਲ ਕਰਨ ਦੀ ਖਬਰ ਹੈ। ਰੂਸੀ ਮੀਡੀਆ ਏਜੰਸੀ ‘ਤਾਸ’ ਨੇ ‘ਇੰਵੇਸਿਟਵੇਟਿਵ ਕਮੇਟੀ ਆਫ ਦ ਰੂਸੀ ਫੈਡਰੇਸ਼ਨ’ ਦੇ ਹਵਾਲੇ ਨਾਲ ਖਬਰ ਦਿੱਤੀ ਹੈ। ਗਾਮਾਲੇਯਾ ਨੈਸ਼ਨਲ ਰਿਸਰਚ ਸੈਂਟਰ ਫਾਰ ਇਕੋਲੌਜ਼ੀ ਐਂਡ ਮੈਥਮੇਟਿਕਸ’ ਵਿੱਚ ਕੰਮ ਕਰਦੇ 47 ਸਾਲਾ ਬੋਤਿਕੋਵ ਆਪਣੇ ਘਰ ਵਿੱਚ ਮ੍ਰਿਤਕ ਮਿਲੇ ਹਨ। ਖ਼ਬਰਾਂ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 2021 ਵਿੱਚ ਕੋਵਿਡ ਟੀਕੇ ਉਤੇ ਕੰਮ ਕਰਨ ਬਦਲੇ ਬੋਤਿਕੋਵ ਨੂੰ ‘ਆਰਡਰ ਆਫ ਮੇਰਿਟ ਫਾਰ ਦਾ ਫਾਦਰਲੈਂਡ’ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ।
ਵਿਗਿਆਨੀ ਦੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਿਸੇ ਬਹਿਸ ਦੌਰਾਨ ਨੋਜਵਾਨ ਨੇ ਬੋਤਿਕੋਵ ਦਾ ਗਲਾ ਦਬਾ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਦੋਸ਼ੀ ਮੌਕੇ ਉਤੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।