ਡੁਬਈ, 16 ਅਪ੍ਰੈਲ :
ਇਕ ਭਾਰਤੀ ਪਰਿਵਾਰ ਨੇ ਆਰਥਿਕ ਸਮੱਸਿਆਵਾਂ ਦੇ ਚਲਦਿਆਂ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮਰਨ ਵਾਲਿਆਂ ਵਿੱਚ ਮਾਂ, ਦੋ ਬੱਚੇ, ਜਦੋਂ ਕਿ ਪਿਤਾ ਆਪਣੇ ਆਪ ਨੂੰ ਫਾਹਾ ਲਾਉਣ ਦੀ ਕੋਸ਼ਿਸ਼ ਕਰਦਿਆਂ ਜ਼ਖਮੀ ਹਾਲਤ ਵਿੱਚ ਬਚ ਗਿਆ ਹੈ।
ਕੈਲਗਰੀ :
ਦੇਸ਼ ਵਿਦੇਸ਼ ਪੱਕੇ ਹੋਣ ਦੇ ਇਰਾਦਿਆਂ ਨਾਲ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕੈਨੇਡਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੀਆਰ ਦੇਵੇਗਾ।
ਜਗਰਾਓ, 11 ਅਪ੍ਰੈਲ 2021 :ਲੋਕਾਂ ਵਿਚ ਵਿਦੇਸ਼ ਜਾਣ ਦੀ ਫੈਲ ਰਹੀ ਬੇਚੈਨੀ ਕਾਰਨ ਲੋਕ ਬਹੁਤ ਵੱਡੇ ਘਪਲਿਆਂ ਦੇ ਸ਼ਿਕਾਰ ਹੋ ਰਹੇ ਹਨ। ਰੋਜ਼ਾਨਾ ਵਾਂਗੂ ਹੀ ਅਖਬਾਰਾਂ ਵਿਚ ਇਹ ਖਬਰਾਂ ਛਪ ਰਹੀਆਂ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਲੱਖਾਂ ਦੀ ਠੱਗੀ। ਪਰ ਫੇਰ ਵੀ ਲੋਕ ਵਿਦੇਸ਼ ਜਾਣ ਦੇ ਸੁਪਨੇ ਸਜਾਕੇ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ।
ਵੈਨਕੂਵਰ, 11 ਅਪ੍ਰੈਲ :
ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਪੰਜਾਬੀ ਅਧਿਐਨ ਵਿਭਾਗ ਨੂੰ ਇਸ ਵਰ੍ਹੇ ਦਾ ‘ਹਰਜੀਤ ਕੌਰ ਸਿੱਧੂ ਯਾਦਗਾਰੀ ਸਮਾਰੋਹ’ ਰੱਦ ਕਰਨਾ ਪਿਆ ਹੈ। ਇਸ ਸਮਾਰੋਹ ’ਚ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਕੈਰੇਵਾਨ’ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਭਾਸ਼ਣ ਦੇਣਾ ਸੀ।
ਨਿਊਜਰਸ਼ੀ :
ਅਮਰੀਕਾ ਦੇ ਨਾਰਥ ਅਰਲਿੰਗਟਨ ਵਿੱਚ ਇਕ ਭਾਰਤੀ ਜੋੜੇ ਦੀ ਮ੍ਰਿਤਕ ਪਾਇਆ ਗਿਆ, ਜਦੋਂ ਕਿ ਉਨ੍ਹਾਂ ਦੀ ਛੋਟੇ ਬੱਚੀ ਬਾਲਕੋਨੀ ਵਿੱਚ ਖੜ੍ਹੇ ਰੋਦੀ ਰਹੇ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਜਦੋਂ ਗੁਆਢੀਆਂ ਨੇ ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਬਾਲਕੋਨੀ ਵਿੱਚ ਇਕੱਲੇ ਰੋਂਦੇ ਦੇਖਿਆ ਤਾਂ ਬਾਅਦ ਵਿੱਚ ਜੋੜੇ ਦੀ ਮੌਤ ਹੋਣ ਸਬੰਧੀ ਪਤਾ ਲੱਗਿਆ।
ਚੰਡੀਗੜ੍ਹ, 25 ਅਗਸਤ :
ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਬਹਿਰੀਨ 'ਚ ਰੋਜ਼ੀ ਰੋਟੀ ਕਮਾਉਣ ਗਏ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮੰਗਲਵਾਰ ਨੂੰ ਇਹ ਖਬਰ ਮਿਲਦੇ ਹੀ ਪਿੰਡ ਦਵਾਖਰੀ 'ਚ ਸੋਗ ਦੀ ਲਹਿਰ ਫੈਲ ਗਈ। ਉਸਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਸਕੀ।
ਚੰਡੀਗੜ੍ਹ, 20 ਜੁਲਾਈ :
ਪੰਜਾਬ ਦੇ ਮੋਗਾ ਤੋਂ ਕੈਨੇਡਾ ਚਾਰ ਮਹੀਨੇ ਪਹਿਲਾਂ ਪੜਨ ਗਏ ਨੌਜਵਾਨ ਦੀ ਉਥੇ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਇਹ ਖਬਰ ਉਸਦੇ ਪਿੰਡ ਅਜੀਤਵਾਲ ਮਿਲਣ ਨਾਲ ਪਰਿਵਾਰ ਸਮੇਤ ਪੂਰਾ ਪਿੰਡ ਸਦਮੇ ਵਿੱਚ ਹੈ। ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ।
ਮੋਹਾਲੀ, 11 ਜੁਲਾਈ :
ਪੰਜਾਬ ਦੀ ਧਰਤੀ ਤੋਂ ਦੂਰ ਰਹਿੰਦੇ ਪੰਜਾਬੀਆਂ ਭਾਵੇਂ ਕਿੰਨੇ ਵੀ ਹਾਲਾਤਾਂ ਵਿਚ ਇਥੋਂ ਚਲੇ ਗਏ, ਪ੍ਰੰਤੂ ਉਨ੍ਹਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ। ਸਮੁੰਦਰੋ ਪਾਰ ਰਹਿੰਦੇ ਹੋਏ ਪੰਜਾਬ ਦੀ ਚੜਦੀ ਕਲਾ ਲਈ ਦੁਆਵਾਂ ਮੰਗਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬੀ ਹਰ ਹਫਤੇ ਇਕੱਠੇ ਹੋ ਕੇ ਆਪਣੇ ਵਿਰਸੇ ਨੂੰ ਯਾਦ ਕਰਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬ ਬੋਰਡ 'ਚੋਂ ਸੇਵਾ ਮੁਕਤ ਸੁਪਰਡੈਂਟ ਬਿਕਰ ਸਿੰਘ ਮਾਨ ਤੇ ਅਮਰੀਕੀ ਸੀਨੀ. ਸਿਟੀਜਨ ਸੰਸਥਾ ਦੇ ਪ੍ਰੈਸ ਸਕੱਤਰ ਨੇ ਅਜ ਵੀਡੀਓ ਕਾਨਫਰੰਸ ਰਾਹੀਂ ਆਪਣੀਆਂ ਗਤੀਵਿਧੀ ਸਬੰਧੀ ਜਾਣਕਾਰੀ ਦਿੱਤੀ।
ਨਵੀਂ ਦਿੱਲੀ, 19 ਜੂਨ :
ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਾਕਡਾਊਨ ਕੀਤਾ ਗਿਆ। ਅਚਾਨਕ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਮਜ਼ਦੂਰਾਂ, ਗਰੀਬ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈਆਂ ਮਜ਼ਦੂਰਾਂ ਦੀ ਘਰਾਂ ਨੂੰ ਵਾਪਸੀ ਸਮੇਂ ਸੜਕਾਂ ਉਤੇ ਜਾਨ ਵੀ ਚੱਲੀ ਗਈ। ਲੋਕਾਂ ਨੂੰ ਭੁੱਖੇ ਰਹਿਣਾ ਪਿਆ। ਇਸ ਸਬੰਧੀ ਮੀਡੀਆ ਵੱਲੋਂ ਸ਼ਾਸਨ ਤੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਗਿਆ। ਯੂਪੀ ਵਿਚ ਇਕ ਪੱਤਰਕਾਰ ਵੱਲੋਂ ਲੋਕਾਂ ਦੇ ਭੁੱਖੇ ਰਹਿਣ ਬਾਰੇ ਲਗਾਈ ਗਈ ਖਬਰ ਨੂੰ ਲੈ ਕੇ ਪੁਲਿਸ ਕੇਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ, 11 ਜੂਨ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਸੰਯੁਕਤ ਅਰਬ ਅਮੀਰਾਤ ਵਿਚ ਬਿਨਾਂ ਪਾਸਪੋਰਟ ਤੋਂ ਫਸੇ ਕਰੀਬ 20000 ਪੰਜਾਬੀ ਵਰਕਰਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।