ਚੰਡੀਗੜ੍ਹ, 03 ਅਪ੍ਰੈਲ :
ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਕਰੋਨਾ ਨਾਲ ਅਮਰੀਕਾ 'ਚ ਮੌਤ ਹੋ ਗਈ। ਮਰਨ ਵਾਲੇ ਮਨਜੀਤ ਸਿੰਘ ਅਤੇ ਬਲਕਾਰ ਸਿੰਘ ਪਿੰਡ ਗਿਲਜੀਆਂ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਕੁਝ ਦਿਨ ਪਹਿਲਾਂ ਮਨਜੀਤ ਸਿੰਘ ਨੂੰ ਕੈਂਸਰ ਦੀ ਬਿਮਾਰੀ ਨਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਉਸ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ, ਉਸ ਦੀ ਵੀ ਮੌਤ ਹੋ ਗਈ। ਟੈਕਸੀ ਚਾਲਕ ਬਲਕਾਰ ਸਿੰਘ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ ਸੀ, ਜਿਸ ਨੇ ਦਮ ਤੋੜ ਦਿੱਤਾ। ਬਲਕਾਰ ਸਿੰਘ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਖਬਰ ਨਾਲ ਪਿੰਡ ਗਿਲਜੀਆਂ 'ਚ ਸਦਮੇ ਦੀ ਲਹਿਰ ਹੈ।(ਹਿੰ.ਸ.)