ਚੰਡੀਗੜ੍ਹ, 15 ਮਈ :
ਬਰਨਾਲਾ ਦੇ ਪਿੰਡ ਭਦੌੜ ਦੇ ਸਾਬਕਾ ਸਰਪੰਚ ਦੀ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਖਬਰ ਸ਼ੁੱਕਰਵਾਰ ਸਵੇਰੇ ਮਿਲਣ ਨਾਲ ਪਰਿਵਾਰ 'ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਜਰਨੈਲ ਸਿੰਘ ਦੇ ਪਰਿਵਾਰਿਕ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਵੀਰਵਾਰ ਦੇਰ ਰਾਤ ਉਹ ਆਪਣੇ ਸਾਥੀਆਂ ਨਾਲ ਕੰਮ ਤੋਂ ਕੈਲੇਫੋਰਨੀਆ ਵਿੱਚ ਘਰ ਨੂੰ ਵਾਪਸ ਆ ਰਿਹਾ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਜ਼ਖਮੀ ਹੋਏ ਜਰਨੈਲ ਸਿੰਘ ਨੂੰ ਸਾਥੀਆਂ ਨੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਜਿੱਥੇ ਉਹ ਦਮ ਤੋੜ ਗਿਆ। ਸ਼ੁੱਕਰਵਾਰ ਸਵੇਰੇ ਫੋਨ 'ਤੇ ਇਹ ਜਾਣਕਾਰੀ ਮਿਲਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।(ਹਿ.ਸ)