ਚੰਡੀਗੜ,24 ਮਾਰਚ :
ਕੋਰੋਨਾਵਾਇਰਸ ਦੀ ਚਪੇਟ 'ਚ ਆਉਣ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਵਿਅਕਤੀ ਦੀ ਇਟਲੀ 'ਚ ਮੌਤ ਹੋ ਗਈ। ਮੰਗਲਵਾਰ ਨੂੰ ਇਹ ਖਬਰ ਮਿਲਦੇ ਹੀ ਮ੍ਰਿਤਕ ਦੇ ਪਿੰਡ ਸਦਮੇ ਦੀ ਲਹਿਰ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁਲਵਿੰਦਰ ਸਿੰਘ ਉਮਰ 44 ਸਾਲ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਰਹਿੰਦਾ ਸੀ। ਉਹ ਲੱਖਾਂ ਰੁਪਏ ਖਰਚ ਕੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਵਿਦੇਸ਼ ਗਿਆ ਸੀ। ਉਹ ਇਟਲੀ ਵਿੱਚ ਮੀਟ ਸਪਲਾਈ ਕਰਨ ਵਾਲੀ ਫਰਮ 'ਚ ਕੰਮ ਕਰਦਾ ਸੀ।
ਪਰਿਵਾਰ ਦੇ ਦੱਸਣ ਮੁਤਾਬਿਕ ਉਹ ਦੋ ਹਫਤੇ ਪਹਿਲਾਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਿਆ ਸੀ। ਜਿਸ ਦਾ ਇਟਲੀ ਦੇ ਹੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ। ਮੰਗਲਵਾਰ ਨੂੰ ਹਾਲਤ ਗੰਭੀਰ ਹੋਣ ਕਾਰਨ ਉਸਨੇ ਦਮ ਤੋੜ ਦਿੱਤਾ। ਇਹ ਖਬਰ ਮਿਲਣ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਵਿੱਚ ਸਦਮੇ ਦੀ ਲਹਿਰ ਹੈ। ਕੋਰੋਨਵਾਇਰਸ ਦੇ ਫੈਲ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਹੁਣ ਉਸਦੀ ਲਾਸ਼ ਵੀ ਭਾਰਤ ਆਉਣਾ ਅਸੰਭਵ ਹੈ। (ਹਿੰ.ਸ.)