ਇੰਡੀਆਨਾਪੋਲਿਸ, 17 ਅਪ੍ਰੈਲ :
ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਨੇ ਅੰਨ੍ਹੇਵਾਹ ਫਾਇਰਿੰਗ ਨਾਲ ਮਰੇ 8 ਆਦਮੀਆਂ ਦੀ ਪਛਾਣ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਇੰਡੀਅਨ ਪੋਲਿਸ ਦੇ ਫੈਡਐਕਸ ਵੇਅਰਹਾਊਸ ਵਿੱਚ ਪਿਛਲੇ ਸ਼ੁੱਕਰਵਾਰ ਦੀ ਰਾਤ ਨੂੰ 20 ਘੰਟੇ ਪਹਿਲਾਂ ਗੋਲੀਆਂ ਮਾਰਕੇ ਮਾਰ ਦਿੱਤਾ ਸੀ।
ਗੋਲੀਬਾਰੀ ਤੋਂ ਕਈ ਘੰਟੇ ਬਾਅਦ ਵੇਅਰਹਾਊਸ ਵਿੱਚ ਕੰਮ ਕਰਨ ਵਾਲਿਆਂ ਦੇ ਪਰਿਵਾਰ ਇਕ ਹੋਟਲ ਵਿੱਚ ਇਕੱਠੇ ਹੋ ਕੇ ਖਬਰ ਦੀ ਉਡੀਕ ਕਰਦੇ ਰਹੇ।
ਪੁਲਿਸ ਵੱਲੋਂ ਮਰਨ ਵਾਲਿਆਂ ਦੀ ਦੱਸੀ ਗਈ ਪਛਾਣ ਅਨੁਸਾਰ ਉਨ੍ਹਾਂ ’ਚ ਮੱਥਿਓ ਆਰ ਅਲੈਗਜੈਂਡਰ 32, ਧਮਾਰੀਆ ਬਲੈਕਵੈੱਲ 19, ਅਮਰਜੀਤ ਜੌਹਲ 66, ਜਸਵਿੰਦਰ ਕੌਰ 64, ਜਸਵਿੰਦਰ ਸਿੰਘ 68, ਅਮਰਜੀਤ ਸੇਖੋ 48, ਕਾਰਲੀਸਮਿੱਥ 19 ਅਤੇ ਜੌਹਨ ਨੈਜਰਟ 74 ਸਨ।
ਪੁਲਿਸ ਨੇ ਦੱਸਿਆ ਕਿ ਬੰਦੂਕਧਾਰ ਨੌਜਵਾਨ ਜਿਸਦੀ ਉਮਰ 19 ਸਾਲ ਸੀ, ਕੰਪਨੀ ਦਾ ਪੁਰਾਣਾ ਮੁਲਾਜ਼ਮ ਸੀ। ਅਤੇ ਉਸਨੂੰ ਡਰ ਸੀ ਕਿ ਪੁਲਿਸ ਉਸਦੀ ਹੱਤਿਆ ਕਰ ਦੇਵੇਗੀ।
ਇੰਡੀਆਨਾਪੋਲਿਸ ’ਚ ਗੋਲੀਬਾਰੀ ਦੌਰਾਨ ਮਾਰੇ ਗਏ ਪੰਜਾਬੀ ਦੀ ਮੌਤ’ਤੇ ਕੈਪਟਨ ਨੇ ਪ੍ਰਗਟਾਇਆ ਦੁੱਖ