ਚੰਡੀਗੜ੍ਹ, 20 ਜੁਲਾਈ :
ਪੰਜਾਬ ਦੇ ਮੋਗਾ ਤੋਂ ਕੈਨੇਡਾ ਚਾਰ ਮਹੀਨੇ ਪਹਿਲਾਂ ਪੜਨ ਗਏ ਨੌਜਵਾਨ ਦੀ ਉਥੇ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਇਹ ਖਬਰ ਉਸਦੇ ਪਿੰਡ ਅਜੀਤਵਾਲ ਮਿਲਣ ਨਾਲ ਪਰਿਵਾਰ ਸਮੇਤ ਪੂਰਾ ਪਿੰਡ ਸਦਮੇ ਵਿੱਚ ਹੈ। ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਲੱਖਾਂ ਰੁਪਏ ਖਰਚ ਕੇ ਪਰਮਿੰਦਰ ਦੇ ਪਰਿਵਾਰ ਨੇ ਉਸ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਭੇਜਿਆ ਸੀ। ਉਹ ਉਥੇ ਦੋ ਸਾਲ ਦਾ ਡਿਪਲੋਮਾ ਕਰ ਰਿਹਾ ਸੀ। ਕੈਨੇਡਾ ਪੁਲਿਸ ਤੋਂ ਪਰਿਵਾਰ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ ਪਰਮਿੰਦਰ ਆਪਣੀ ਕਲਾਸ ਲਗਾ ਕੇ ਆਪਣੇ ਦੋਸਤਾਂ ਨਾਲ ਪੋਰਟ ਕਿਉਫ ਪਾਰਕ (ਝੀਲ) 'ਚ ਨਹਾਉਣ ਲਈ ਚਲੇ ਗਏ, ਉਥੇ ਪਾਣੀ ਦੇ ਤੇਜ ਬਹਾਅ ਨਾਲ ਰੁੜ ਗਿਆ। ਉਸ ਦੇ ਦੋ ਜਗਰਾਵਾਂ ਅਤੇ ਕਰਨਾਲ ਦੇ ਦੋ ਸਾਥੀ ਬਚਾਅ ਲਈ ਗਏ। ਮੌਸਮ ਖ਼ਰਾਬ ਹੋਣ ਕਾਰਨ 15 ਘੰਟਿਆਂ ਬਾਅਦ ਲਾਸ਼ ਲੱਭੀ। ਇਹ ਖਬਰ ਮਿਲਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਜੱਦੀ ਪਿੰਡ ਲਿਆਉਣ ਲਈ ਕੇਂਦਰ 'ਤੇ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। (ਹਿੰ.ਸ.)