ਚੰਡੀਗੜ੍ਹ, 07 ਅਪ੍ਰੈਲ :
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਅਮਰੀਕਾ ਗਏ 62 ਸਾਲਾ ਵਿਅਕਤੀ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਭਾਰਤੀ ਗੁਰਦੇਵ ਦੁਰਗਾਪੁਰੀ ਹੈਬੋਵਾਲ ਦਾ ਰਹਿਣ ਵਾਲਾ ਸੀ। ਜਿਸ ਦੀ ਅਮਰੀਕਾ ਦੇ ਸਿਆਟਲ ਵਿਖੇ ਕਰੋਨਾਵਾਇਰਸ ਕਾਰਨ ਮੌਤ ਹੋ ਗਈ।
ਗੁਰਦੁਆਰਾ ਜੋਰਾਵਰ ਸਾਹਿਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਦੇਵ ਸਿੰਘ 35 ਸਾਲ ਪਹਿਲਾਂ ਅਮਰੀਕਾ ਰੋਜ਼ਗਾਰ ਦੀ ਖਾਤਰ ਗਿਆ ਸੀ। ਇਸ ਸਮੇਂ ਉਨ੍ਹਾਂ ਦੇ ਭਰਾ ਦਾ ਉੱਥੇ ਚੰਗਾ ਕਾਰੋਬਾਰ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅਮਰੀਕਾ ਦੇ ਹਸਪਤਾਲ 'ਚ ਇਲਾਜ ਅਧੀਨ ਸੀ। ਇਕ ਦਿਨ ਪਹਿਲਾਂ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਿਹਾ ਸੀ। ਬੀਤੇ ਕੱਲ੍ਹ ਉਥੋਂ ਫੋਨ ਆਇਆ ਕਿ ਗੁਰਦੇਵ ਸਿੰਘ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਇਹ ਖ਼ਬਰ ਮਿਲਣ ਨਾਲ ਉਨ੍ਹਾਂ ਦੇ ਘਰ ਸਦਮੇ ਦੀ ਲਹਿਰ ਹੈ। (ਹਿੰ.ਸ.)