ਮੋਹਾਲੀ, 12 ਜੁਲਾਈ :
ਪੰਜਾਬ ਦੀ ਧਰਤੀ ਤੋਂ ਦੂਰ ਰਹਿੰਦੇ ਪੰਜਾਬੀਆਂ ਭਾਵੇਂ ਕਿੰਨੇ ਵੀ ਹਾਲਾਤਾਂ ਵਿਚ ਇਥੋਂ ਚਲੇ ਗਏ, ਪ੍ਰੰਤੂ ਉਨ੍ਹਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ। ਸਮੁੰਦਰੋ ਪਾਰ ਰਹਿੰਦੇ ਹੋਏ ਪੰਜਾਬ ਦੀ ਚੜਦੀ ਕਲਾ ਲਈ ਦੁਆਵਾਂ ਮੰਗਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬੀ ਹਰ ਹਫਤੇ ਇਕੱਠੇ ਹੋ ਕੇ ਆਪਣੇ ਵਿਰਸੇ ਨੂੰ ਯਾਦ ਕਰਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬ ਬੋਰਡ 'ਚੋਂ ਸੇਵਾ ਮੁਕਤ ਸੁਪਰਡੈਂਟ ਬਿਕਰ ਸਿੰਘ ਮਾਨ ਤੇ ਅਮਰੀਕੀ ਸੀਨੀ. ਸਿਟੀਜਨ ਸੰਸਥਾ ਦੇ ਪ੍ਰੈਸ ਸਕੱਤਰ ਨੇ ਅਜ ਵੀਡੀਓ ਕਾਨਫਰੰਸ ਰਾਹੀਂ ਆਪਣੀਆਂ ਗਤੀਵਿਧੀ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਅਮਰੀਕੀ ਸੀਨੀ. ਸਿਟੀਜਨ ਸੰਸਥਾ ਗਰੁੱਪ ਅਪਣੀ ਹਫਤਾਵਾਰ ਮੀਟਿੰਗ ਵੈਸਟ ਸੈਕਰਾਮੈਂਟ ( ਕੈਲੇਫੋਰਨੀਆਂ) ਗੁਰਦੁਆਰਾ ਸਾਹਿਬ ਵਿਚ ਇਕੱਤਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਦਾ ਮੁੱਖ ਉਦੇਸ਼ ਸੀਨੀਅਰ ਸੀਟੀਜ਼ਨ ਦੀ ਹਰ ਪੱਖੋ ਮੱਦਦ ਕਰਨਾ, ਉਨ੍ਹਾਂ ਆਪਣੇ ਧਾਰਮਿਕ ਅਤੇ ਅਪਣੇ ਸਭਿਆਚਾਰ ਨਾਲ ਜੋੜਨਾ ਹੈ। ਇਸ ਸੰਸਥਾ ਦੇ ਚੇਅਰਮੈਨ ਸੁਖਚੈਨ ਸਿੰਘ ਪ੍ਰਧਾਨ ਜਗਰੂਪ ਸਿੰਘ ਮਾਂਗਟ ਅਤੇ ਸਕੱਤਰ ਧਿਆਨ ਸਿੰਘ ਢੱਟ ਦੇ ਯਤਨਾ ਸਕਦਾ ਮੀਟਿੰਗ ਵਿੱਚ ਫਾ ਫਰਦੇਸ਼ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਆਪਣਾ ਦਿਮਾਗੀ ਸੰਤੁਲਨ ਤੱਕੜਾ ਰੱਖਿਆ ਜਾਵੇ ਅਤੇ ਹਮੇਸਾਂ ਮਾਸਕ ਅਤੇ ਸੈਨੀਟਾਈਜ਼ਰ ਅਤੇ ਸੋਸਲ ਫਰਕ ਰੱਖਦੇ ਹੋਏ ਅਪਣੀ ਰੋਜ਼ਾਨਾ ਦੀ ਖੁਰਾਕ ਦਾ ਧਿਆਨ ਰੱਖਿਆ ਜਾਵੇ। ਸੰਸਥਾ ਦੇ ਪ੍ਰਧਾਨ ਜਗਰੂਪ ਸਿੰਘ ਮਾਂਗਟ ਨੇ ਕਿਹਾ ਕਿ ਮੀਟਿੰਗ ਸਮੂਹ ਮੈਂਬਰ ਸਾਹਿਬਾਨ ਇਕ ਮੁੱਠ ਹੋਕੇ ਅਰਦਾਸ ਕੀਤੀ ਕਿ ਸਮੁਚੇ ਸੰਸਾਰ ਵਿੱਚ ਤੰਦਰੁਸਤੀ ਰੱਖੀ ਜਾਵੇ ਤੇ ਕਰੋਨਾਂ ਮਹਾਂਮਾਰੀ ਦਾ ਕਰੋਪ ਖਤਮ ਹੋਵੇ।