ਡੁਬਈ, 16 ਅਪ੍ਰੈਲ :
ਇਕ ਭਾਰਤੀ ਪਰਿਵਾਰ ਨੇ ਆਰਥਿਕ ਸਮੱਸਿਆਵਾਂ ਦੇ ਚਲਦਿਆਂ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮਰਨ ਵਾਲਿਆਂ ਵਿੱਚ ਮਾਂ, ਦੋ ਬੱਚੇ, ਜਦੋਂ ਕਿ ਪਿਤਾ ਆਪਣੇ ਆਪ ਨੂੰ ਫਾਹਾ ਲਾਉਣ ਦੀ ਕੋਸ਼ਿਸ਼ ਕਰਦਿਆਂ ਜ਼ਖਮੀ ਹਾਲਤ ਵਿੱਚ ਬਚ ਗਿਆ ਹੈ।
ਔਰਤ ਦੀ ਉਮਰ 38 ਸਾਲ ਦੀ ਸੀ, ਜਦੋਂ ਕਿ ਉਸਦੇ ਪਹਿਲੇ ਵਿਆਹ ਤੋਂ 22 ਸਾਲਾ ਪੁੱਤਰ 20 ਸਾਲ ਦੀ ਧੀ ਸੀ, ਨੇ ਆਪਣੇ ਆਪ ਨੂੰ ਫਾਹਾ ਲਾ ਲਿਆ। ਇਹ ਘਟਨਾ ਡੁਬਈ ਦੇ ਕਰਾਮਾ ਖੇਤਰ ਵਿਚ ਵਾਪਰੀ ਜਿੱਥੇ ਜ਼ਿਆਦਾਤਰ ਭਰਤੀ ਲੋਕ ਹੀ ਰਹਿੰਦੇ ਹਨ। ਆਤਮ ਹੱਤਿਆ ਨੋਟ ਵਿੱਚ ਮਰਨ ਵਾਲਿਆਂ ਨੇ ਆਪਣੀ ਮੌਤ ਦਾ ਕਾਰਨ ਮਾੜੀ ਆਰਥਿਕ ਹਾਲਾਤ ਦਾ ਹੋਣਾ ਲਿਖਿਆ ਹੈ।