ਆਉਣ ਵਾਲੀ ਪੰਜਾਬੀ ਫਿਲਮ 'ਪੁਆੜਾ‘' ਨਾ ਸਿਰਫ ਭਾਰਤ ਦੇ ਸਿਨੇਮਾ ਘਰਾਂ ਵਿੱਚ, ਬਲਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿੱਚ ਵੀ ਰਿਲੀਜ਼ ਹੋ ਰਹੀ ਹੈ, ਫਿਲਮ ਦੇ ਨਿਰਮਾਤਾ ਉਤਸ਼ਾਹਤ ਹਨ ਕਿਉਂਕਿ ਸ਼ੁਰੂਆਤੀ ਫਿਲਮ ਸਿਨੇਮਾ ਘਰ ਵੱਡੇ ਪਰਦੇ 'ਤੇ ਦੇਖਣ ਲਈ ਦਿਲਚਸਪੀ ਦਿਖਾ ਰਹੇ ਹਨ।
ਮਸ਼ਹੂਰ ਗਾਇਕ ਦਲੇਰ ਮਹਿੰਦੀ ਇਕ ਪ੍ਰੋਗਰਾਮ ਵਿੱਚ ਭਾਵੁਕ ਹੋ ਕੇ ਰੋਣ ਲੱਗ ਗਏ। ਕਲਰਸ ਟੀਵੀ (Colors TV) 'ਤੇ ਆਉਣ ਵਾਲੇ ਡਾਂਸ ਰਿਐਲਿਟੀ ਸ਼ੋਅ (Dance Reality Show) 'ਡਾਂਸ ਦੀਵਾਨੇ 3 'ਦੇ ਪ੍ਰੋਗਰਾਮ ਵਿੱਚ ਦਲੇਰ ਮਹਿੰਦੀ ਆਪਣੇ ਛੋਟੇ ਭਰਾ ਮੀਕਾ ਸਿੰਘ ਦੇ ਨਾਲ ਸ਼ੋਅ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਹਨ।
ਰੈਪਰ ਅਤੇ ਗਾਇਕ ਹਨੀ ਸਿੰਘ ਯਾਨੀ ਹਰਦੇਸ਼ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਦਾ ਕੇਸ ਕੀਤਾ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਕੀਤਾ ਹੈ। ਸ਼ਾਲਿਨੀ ਨੇ ਆਪਣੇ ਪਤੀ 'ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਅੱਜ ਅਦਾਲਤ ਵਿੱਚ ਆਪਣਾ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।
ਬੀਨੂ ਢਿੱਲੋਂ ਦੀ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੀਨੂ ਨੇ ਕਿਹਾ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਆਪਣੇ ਨਾਲ ਜੁੜੇ ਹਰ ਪ੍ਰਾਜੈਕਟ ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹਾਂ।
ਅੱਜ ਇੱਥੇ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਮੀਟਿੰਗ ਹੋਈ।ਇਸ ਮੀਟਿੰਗ ‘ਚ ਨਾਮਵਰ ਪੰਜਾਬੀ ਗਾਇਕ ਸ਼ਾਮਲ ਹੋਏ।ਇਸ ਮੀਟਿੰਗ ‘ਚ ਸਰਬ-ਸੰਮਤੀ ਨਾਲ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮੰਚ ਦੀ ਪ੍ਰਧਾਨ ਚੁਣ ਲਿਆ ਗਿਆ।