ਖੰਨਾ/24ਜੁਲਾਈ/ਦੇਸ਼ ਕਲਿਕ ਬਿਊਰੋ:
ਅੱਜ ਇੱਥੇ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਮੀਟਿੰਗ ਹੋਈ।ਇਸ ਮੀਟਿੰਗ ‘ਚ ਨਾਮਵਰ ਪੰਜਾਬੀ ਗਾਇਕ ਸ਼ਾਮਲ ਹੋਏ।ਇਸ ਮੀਟਿੰਗ ‘ਚ ਸਰਬ-ਸੰਮਤੀ ਨਾਲ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮੰਚ ਦੀ ਪ੍ਰਧਾਨ ਚੁਣ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮੰਚ ਦੇ ਪ੍ਰਧਾਨ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਸਨ।
ਅੱਜ ਦੀ ਇਸ ਮੀਟਿੰਗ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ,ਬੱਬੂ ਮਾਨ,ਸਤਵਿੰਦਰ ਬੁੱਗਾ,ਇੰਦਰਜੀਤ ਨਿੱਕੂ,ਦੇਬੀ ਮਖਸੂਸ ਪੁਰੀ,ਜਸਬੀਰ ਜੱਸੀ ਤੇ ਦਵਿੰਦਰ ਖੰਨੇਵਾਲਾ ਆਦਿ ਸ਼ਾਮਲ ਹੋਏ।