ਖਰੜ, 10 ਜੂਨ, ਦੇਸ਼ ਕਲਿੱਕ ਬਿਊਰੋ :
ਗੀਤ-ਸੰਗੀਤ ਦੇ ਖੇਤਰ ਵਿਚ ਮਕਬੂਲੀਅਤ ਹਾਸਲ ਕਰਨ ਵਾਲੇ ਉਘੇ ਸੰਗੀਤਕਾਰ ਲਾਲ ਕਮਲ ਨੇ ਵੀ ਬਤੌਰ ਗਾਇਕ ਸਿੰਗਲ ਟਰੈਕ ‘ਜ਼ਿੰਦਗੀ ਦਾ ਟੀਚਰ’ ਗੀਤ ਲੋਕ ਗਾਇਕ ਬਾਈ ਅਮਰਜੀਤ, ਜਸਬੀਰ ਗਿੱਲ ਤੇ ਹੋਰਨਾਂ ਵਲੋਂ ਗੁਲਮੋਹਰ ਸਿਟੀ ਖਰੜ ਵਿਖੇ ਲਾਲ ਕਮਲ ਸਟੂਡਿਊ ਵਿਖੇ ਸਾਦੇ ਸਮਾਗਮ ਦੌਰਾਨ ਗੀਤ ਨੂੰ ਰਲੀਜ਼ ਕੀਤਾ ਗਿਆ। ਇਸ ਮੌਕੇ ਸੰਗੀਤਕ ਅਕੈਡਮੀ ਵਲੋ ਸਾਦੇ ਸਮਾਰੋਹ ਦੌਰਾਨ ਗੀਤ ਰਲੀਜ਼ ਕਰਨ ਉਪਰੰਤ ਲਾਲ ਕਮਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦਸਿਆ ਕਿ ਇਹ ਗੀਤ ਉਨ੍ਹਾਂ ਦੀ ਨਿੱਜੀ ਜਿੰਦਗੀ ਦੀ ਕਹਾਣੀ ਹੈ।
ਉਨ੍ਹਾਂ ਕਿਹਾ ਕਿ ਵਿਆਹ ਬੰਧਨ ਤੋਂ ਬਾਅਦ ਜੀਵਨ ਸਾਥਣ ਵਲੋਂ ਦਿੱਤਾ ਸਾਥ ਇਨਸਾਫ ਦੀ ਜੀਵਨ ਰੂਪੀ ਜਿੰਦਗੀ ਦੇ ਕਦਮਾਂ ਨੂੰ ਅਮਿੱਤ ਪੈੜਾਂ ਵਿਚ ਬਦਲ ਦਿੰਦਾ ਹੈ। ਉਨ੍ਹਾਂ ਦਸਿਆ ਕਿ ਲਾਲ ਕਮਲ ਸਟੂਡਿਓ ਦੀ ਪੇਸ਼ਕਸ਼ ਗੀਤ ‘ਜਿੰਦਗੀ ਦੇ ਟੀਚਰ’ ਨੂੰ ਸੰਗੀਤ ਵਿਚ ਲਾਲ ਕਮਲ ਨੇ ਪਰੋਇਆ ਹੈ ਤੇ ਗੀਤ ਦੇ ਵੀਡਿਓ ਵਿਚ ਸਹਿ ਗਾਇਕਾ ਲਾਲ ਕਮਲ ਦੀ ਧਰਮ ਪਤਨੀ ਸੁਨੀਤਾ ਨੇ ਸਾਥ ਨਿਭਾਇਆ ਹੈ। ਇਸ ਮੌਕੇ ਤੇਜਿੰਦਰ ਸਿੰਘ, ਮੈਡਮ ਰੀਨਾ ਨਾਫਰੀ, ਸਾਜਣ ਧਾਲੀਵਾਲ, ਅਕਬਰ ਖਾਂ, ਅਮਨ ਧਾਲੀਵਾਲ, ਪਰਦੀਪ ਨੀਟਾ, ਰਮਨ ਪੰਨੂੰ, ਗੁਰਮਨ ਗਿੱਲ, ਅਵੀਨਾਸ਼, ਰੋਹਿਤ, ਦਿਲਰਾਜ ਮਠਾੜੂ, ਰਸ਼ਪਾਲ ਪਾਲੀ ਤੇ ਅਕੈਡਮੀ ਦੇ ਬੱਚੇ ਹਾਜ਼ਰ ਸਨ।