ਮੁੰਬਈ, 20 ਜੁਲਾਈ, ਦੇਸ਼ ਕਲਿੱਕ ਬਿਊਰੋ :
ਮੁੰਬਈ ਪੁਲਿਸ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਬਿਜਨੈਸਮੈਨ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ ਦੇ ਕਮਿਸ਼ਨਰ ਵੱਲੋਂ ਬੀਤੇ ਦੇਰ ਰਾਤ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਅਸ਼ਲੀਲ ਫਿਲਮ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਬਿਆਨ ’ਚ ਕਿਹਾ, ‘ਕ੍ਰਾਈਮ ਬ੍ਰਾਂਚ ਵਿੱਚ ਇਸੇ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪ ਰਾਹੀਂ ਉਨ੍ਹਾਂ ਨੂੰ ਪਬਲਿਸ਼ ਕਰਨ ਨੂੰ ਲੈ ਕੇ ਇਕ ਕੇਸ ਦਰਜ ਕੀਤਾ ਗਿਆ ਸੀ। ਅਸੀਂ 19 ਜੁਲਾਈ 2021 ਨੂੰ ਰਾਜ ਕੁੰਦਰਾ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ, ਕਿਉਂ ਉਹ ਇਸ ਮਾਮਲੇ ਵਿੱਚ ਮੁੱਖ ਆਰੋਪੀ ਲਗ ਰਹੇ ਹਨ.. ਸਾਡੇ ਕੋਲ ਇਸ ਸਬੰਧੀ ਯੋਗ ਸਬੂਤ ਹਨ।