ਮੁੰਬਈ, 7 ਜੁਲਾਈ, ਦੇਸ਼ ਕਲਿੱਕ ਬਿਊਰੋ :
ਬਾਲੀਵੁਡ ਆਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। 98 ਸਾਲਾ ਦਿਲੀਪ ਕੁਮਾਰ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਸਵੇਰੇ 7.30 ਵਜੇ ਉਨ੍ਹਾਂ ਆਖਿਰੀ ਸ਼ਾਹ ਲਈ। ਦਿਲੀਪ ਕੁਮਾਰ ਨੂੰ ਸ਼ਾਹ ਲੈਣ ਵਿੱਚ ਮੁਸ਼ਕਿਲ ਦੇ ਚਲਦਿਆਂ ਇਕ ਵਾਰ ਫਿਰ 29 ਜੂਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਾ ਮੁੰਬਈ ਦੇ ਖਾਰ ਹਿੰਦੁਜਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ।