ਚੰਡੀਗੜ੍ਹ : 30 ਜੂਨ (ਦੇਸ਼ ਕਲਿੱਕ ਬਿਓਰੋ)
ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ। ਰਾਜ ਨੇ ਅਦਾਕਾਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ‘ਪਿਆਰ ਮੈਂ ਕਭੀ ਕਭੀ’, ‘ਐਂਥਨੀ ਕੌਨ ਹੈ’, ‘ਸ਼ਾਦੀ ਕਾ ਲੱਡੂ’, ਵਰਗੀਆਂ ਫ਼ਿਲਮਾਂ ਵਿੱਚ ਕੰਮ ਵੀ ਕੀਤਾ।
ਮੰਦਿਰਾ ਅਤੇ ਰਾਜ ਦੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 ‘ਚ ਹੋਈ ਸੀ ਜਿੱਥੇ ਮੰਦਿਰ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਂਵੇਂ 14 ਫਰਵਰੀ 1999 ਵਿੱਚ ਵਿਆਹ ਦੇ ਬੰਧਣ ‘ਚ ਬੱਝੇ ਸਨ।
ਇਹ ਜਾਣਕਾਰੀ ਸੈਲੀਬ੍ਰਿਟੀ ਫੋਟੋਗ੍ਰਾਫ਼ਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲ ਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਅਸੀਂ ਸਾਰੇ ਸਦਮੇ ‘ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਅਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ