ਚੰਡੀਗੜ੍ਹ, 5 ਜੁਲਾਈ, ਦੇਸ਼ ਕਲਿੱਕ ਬਿਊਰੋ :
‘ਇੰਡੀਅਨ ਆਇਡਲ 12 ਦੇ ਮੁਕਾਬਲੇ ਵਿੱਚ ਭਾਗ ਲੈ ਚੁੱਕੇ ਸਵਾਈ ਭੱਟ ਦਾ ਪਹਿਲਾ ਗੀਤ ਪਿਛਲੇ ਦਿਨੀਂ ਰਿਲੀਜ਼ ਹੋਇਆ ਹੈ। ਇਹ ਗੀਤ 3 ਜੁਲਾਈ ਨੂੰ ਰਿਲੀਜ਼ ਹੋਇਆ, ਰਿਲੀਜ਼ ਹੋਣ ਤੋਂ ਬਾਅਦ ਇਹ ਗੀਤ ਵਾਇਰਲ ਹੋ ਗਿਆ। ਯੂਟਿਊਬ ਉਤੇ ਹੁਣ ਤੱਕ ਇਸ ਗੀਤ ਨੂੰ 10 ਲੱਖ ਦੇ ਕਰੀਬ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ। ਇੰਡੀਅਨ ਆਇਡਲ ਵਿੱਚ ਜਦੋਂ ਉਹ ਹਿੱਸਾ ਲੈ ਰਹੇ ਸਨ ਤਾਂ ਉਸ ਸਮੇਂ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਬ੍ਰੇਕ ਦੇਣ ਦੀ ਗੱਲ ਕਹੀ ਸੀ। ਹਿਮੇਸ਼ ਰੇਸ਼ਮੀਆ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਹੁਣ ਸਵਾਈ ਭੱਟ ਦਾ ਗੀਤ ‘ਸਾਂਸੇਂ’ ਰਿਲੀਜ਼ ਕੀਤਾ ਹੈ। ਇਸ ਐਲਬੰਬ ਦਾ ਨਾਮ ‘ਹਿਮੇਸ਼ ਦੇ ਦਿਲ ਤੋਂ’ ਹੈ।(advt52)