ਚੰਡੀਗੜ੍ਹ, 6 ਅਗਸਤ, ਦੇਸ਼ ਕਲਿੱਕ ਬਿਊਰੋ :
ਮਸ਼ਹੂਰ ਗਾਇਕ ਦਲੇਰ ਮਹਿੰਦੀ ਇਕ ਪ੍ਰੋਗਰਾਮ ਵਿੱਚ ਭਾਵੁਕ ਹੋ ਕੇ ਰੋਣ ਲੱਗ ਗਏ। ਕਲਰਸ ਟੀਵੀ (Colors TV) 'ਤੇ ਆਉਣ ਵਾਲੇ ਡਾਂਸ ਰਿਐਲਿਟੀ ਸ਼ੋਅ (Dance Reality Show) 'ਡਾਂਸ ਦੀਵਾਨੇ 3 'ਦੇ ਪ੍ਰੋਗਰਾਮ ਵਿੱਚ ਦਲੇਰ ਮਹਿੰਦੀ ਆਪਣੇ ਛੋਟੇ ਭਰਾ ਮੀਕਾ ਸਿੰਘ ਦੇ ਨਾਲ ਸ਼ੋਅ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਹਨ। ਚੈਨਲ ਦਾ ਇੱਕ ਪ੍ਰੋਮੋ ਵੀਡੀਓ ਜਾਰੀ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਲੇਰ ਮਹਿੰਦੀ ਇਕ ਝਲਕ ਦੇਖ ਕੇ ਰੋਣ ਲੱਗ ਗਏ। ਰੋਂਦੇ ਦਲੇਰ ਮਹਿੰਦੀ ਨੂੰ ਭਰਾ ਮੀਕਾ ਸਿੰਘ ਕੁਰਸੀ ਤੋਂ ਉਠਕੇ ਸੰਭਾਲਦਾ ਹੈ।