ਮੁੰਬਈ/16ਜੁਲਾਈ/ਦੇਸ਼ ਕਲਿਕ ਬਿਊਰੋ:
ਤਿੰਨ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅਤੇ ਕਈ ਫਿਲਮਾਂ ਅਤੇ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੁਰੇਖਾ ਸੀਕਰੀ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੁਰੇਖਾ ਸੀਕਰੀ 75 ਸਾਲਾਂ ਦੀ ਸੀ ।
ਸੁਰੇਖਾ ਸੀਕਰੀ ਦੇ ਪਰਿਵਾਰ ਨੇ ਮੀਡੀਆ ਨੂੰ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਸ ਦੇ ਮੈਨੇਜਰ ਵਿਵੇਕ ਸਿਧਵਾਨੀ ਨੇ ਮੀਡੀਆ ਨੂੰ ਦੱਸਿਆ ਕਿ ਸੁਰੇਖਾ ਨੂੰ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਮਿਲਿਆ । ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀ ਉਸ ਨੂੰ ਦਿਮਾਗ ਦਾ ਦੌਰਾ ਪਿਆ ਸੀ।
ਸੁਰੇਖਾ ਸੀਕਰੀ ਨੇ ਆਪਣੀ ਗ੍ਰੈਜੂਏਸ਼ਨ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਅਦਾਕਾਰੀ ਵਿੱਚ ਕੀਤੀ ਸੀ। ਫਿਲਮਾਂ 'ਤਾਮਸ', 'ਮਾਮੋ' ਅਤੇ 'ਵਧਾਈ ਹੋ' ਲਈ ਉਨ੍ਹਾਂ ਨੂੰ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।