ਮੋਹਾਲੀ, 27 ਜੂਨ, ਦੇਸ਼ ਕਲਿੱਕ ਬਿਊਰੋ :
ਸਾਡੇ ਸਮਾਜ ਦੀਆਂ ਹਕੀਕਤਾਂ ਦੀਆਂ ਪਰਤਾਂ ਖੋਲ੍ਹਦੀ ਫਿਲਮ ‘ਅੰਗਮੜੇ’ ਅਰਟ ਦਸਤਕ ਕਰਟੇਸ਼ਨ ਦੇ ਚੈਨਲ ਉਤੇ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ Pentaomnia Cinema Festival ਐਵਾਰਡ ਜਿੱਤ ਚੁੱਕੀ ਹੈ। ਇਹ ਲਘੂ ਫਿਲਮ ਗੁਰੂ ਘਰਾਂ ਵਿਚ ਪੈਂਦੇ ਮਜ਼ਦੂਰ ਵਿਰੋਧੀ ਮੱਤਿਆਂ ਦੀ ਸੱਚਾਈ, ਪੜ ਲਿਖਕੇ ਨੌਕਰੀ ਲਈ ਦਰ ਦਰ ਭਟਕਦੇ ਨੌਜਵਾਨਾਂ ਦੀ ਗਾਥਾ ਸਰਕਾਰ ਦੀ ਸ਼ਹਿ ਤੇ ਹੰਕਾਰੇ ਹੋਏ ਧਨਾਢਾਂ ਦੀ ਗੱਲ ਕਰਦੀ ਹੋਈ ਸੱਚਈ ਸਾਹਮਣੇ ਰੱਖਦੀ ਹੈ। ਫਿਲਮ ਦੀ ਕਹਾਣੀ ਅੰਮ੍ਰਿਤਪ੍ਰੀਤ ਵੱਲੋਂ ਲਿਖੀ ਗਈ ਹੈ। ਫਿਲਮ ਵਿੱਚ ਹਰਵੀਰ ਸਿੰਘ, ਅੰਮ੍ਰਿਤਪ੍ਰੀਤ, ਰਤਨ ਦਿੜਬਾ, ਗੁਰਪ੍ਰੀਤ ਜੁਗਨੀ, ਮਨਦੀਪ ਸਿੰਘ, ਕੇ ਡੀ ਚਾਹਿਲ, ਜਸਬੀਰ ਸਿੰਘ ਵੱਲੋਂ ਕੰਮ ਕੀਤਾ ਗਿਆ ਹੈ। ਫਿਲਮ ਨੂੰ ਅੰਮ੍ਰਿਤਪ੍ਰੀਤ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਪ੍ਰਮਜੀਤ ਕੌਰ ਵੱਲੋਂ ਸਕਰੀਨ ਪਲੇਅ ਕੀਤਾ ਗਿਆ ਹੈ।