ਚੰਡੀਗੜ੍ਹ/8ਜੁਲਾਈ/ਦੇਸ਼ ਕਲਿਕ ਬਿਉਰੋ:
ਚੰਡੀਗੜ੍ਹ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, ਉਸਦੀ ਭੈਣ ਅਲਵੀਰਾ ਖਾਨ ਅਤੇ 7 ਹੋਰ ਲੋਕਾਂ ਨੂੰ ਬੀਂਗ ਹਿਉਮਨ ਕੰਪਨੀ ਨਾਲ ਜੁੜੇ 7 ਹੋਰ ਲੋਕਾਂ ਨੂੰ ਧੋਖਾਧੜੀ ਦੇ ਇੱਕ ਕਥਿਤ ਕੇਸ ਵਿੱਚ ਤਲਬ ਕੀਤਾ ਹੈ। ਚੰਡੀਗੜ੍ਹ ਦੇ ਐਸਪੀ ਕੇਤਨ ਬਾਂਸਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਵਾਬ ਦੇਣ ਲਈ 13 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਂਨਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਸਲਮਾਨ ਖਾਨ ਅਤੇ ਹੋਰਾਂ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਬੀਂਗ ਹਿਊਮਨ ਕੰਪਨੀ ਦੀ ਫਰੈਂਚਾਇਜੀ ਦੇਣ ਸੰਬੰਧੀ ਕਥਿਤ ਤੌਰ ‘ਤੇ ਧੋਖਾਧੜ੍ਹੀ ਕੀਤੀ ਹੈ। ਇਹ ਦੋਸ਼ ਅਰੁਣ ਗੁਪਤਾ ਨਾਂ ਦੇ ਵਪਾਰੀ ਨੇ ਲਾਏ ਹਨ।