ਨਵੀਂ ਦਿੱਲੀ : 24 ਜੁਲਾਈ, ਦੇਸ਼ ਕਲਿੱਕ ਬਿਓਰੋ
ਟੈਲੀਵੀਜ਼ਨ ਦਾ ਰਿਐਲਿਟੀ ਸ਼ੋਅ ਬਿੱਗ ਬੌਸ ਓ ਟੀ ਟੀ ਛੇਤੀ ਹੀ ਦਰਸ਼ਕਾਂ ਦੇ ਮਨੋਰੰਜਨ ਕਰਨ ਲਈ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋ ਬਾਰੇ ਸਭ ਤੋਂ ਵੱਡੀ ਖਬਰ ਇਹ ਸਾਹਮਣੇ ਆਈ ਹੈ ਕਿ ਇਸ ਵਾਰ ਬਿਗ ਬੌਸ ਵਿੱਚ ਭਾਰਤ ਦੇ ਸਭ ਤੋਂ ਵੱਡੇ ਨਿਰਦੇਸ਼ਕ,ਨਿਰਮਾਤਾ ਅਤੇ ਆਈਕਨ ਕਰਨ ਜੌਹਰ ਬਿੱਗ ਬੌਸ ਓ ਟੀ ਟੀ ਵਿੱਚ ਬਲਾਕਬਾਸਟਰ ਨੂੰ ਹੋਸਟ ਕਰਨਗੇ। ਇਹ ਸੁਣਦਿਆਂ ਹੀ ਇੰਟਰਨੈੱਟ ਦੀ ਦੁਨੀਆਂ ਵਿੱਚ ਤਹਿਲਕਾ ਮੱਚ ਗਿਆ ਹੈ।
ਬਿੱਗ ਬਾਸ ਓਟੀਟੀ ‘ਤੇ ਇਸ ਵਾਰ ਸਲਮਾਨ ਖਾਨ ਦੀ ਥਾਂ ਕਰਨ ਜੌਹਰ ਨੂੰ ਹੋਸਟ ਰੱਖਿਆ ਗਿਆ ਹੈ। ਇਹ ਸ਼ੋ ਛੇ ਹਫਤਿਆਂ ਲਈ ਪ੍ਰਸਾਰਿਤ ਕੀਤਾ ਜਾਵੇਗਾ ਜਿਸ ਵਿੱਚ ਕਰਨ ਜੌਹਰ ਨਾਟਕ ਅਤੇ ਮੇਲੋਡਰਾਮਾ ਦੀ ਐਂਕਰਿੰਗ ਕਰਨਗੇ। ਬਿਗ ਬਾਸ ਓਟੀਟੀ 8 ਅਗਸਤ ਨੂੰ ਜ਼ਬਰਦਸਤ ਤਰੀਕੇ ਨਾਲ ਦਰਸ਼ਕਾਂ ਦੇ ਘਰ ਵਿੱਚ ਦਸਤਕ ਦੇਵੇਗਾ। ਦਰਸ਼ਕਾਂ ਨੂੰ ਪਹਿਲੀ ਵਾਰ ਬਿਗ ਬਾਸ ਦੇ ਘਰ ਡ੍ਰਾਮਾ ਤੇ ਐਕਸ਼ਨ ਲਾਈਵ ਦੇਖਣ ਦਾ ਮੌਕਾ ਮਿਲੇਗਾ।
ਆਪਣੀ ਨਵੀਂ ਭੂਮਿਕਾ ਬਾਰੇ ਰਕਨ ਜੌਹਰ ਕਹਿੰਦੇ ਹਨ ਕਿ ਮੈਂ ਅਤੇ ਮੇਰੀ ਮਾਂ ਬਿੱਗ ਬਾਸ ਦੇ ਬਹੁਤ ਵੱਡੇ ਪ੍ਰਸੰਸਕ ਹਾਂ। ਅਸੀਂ ਕਦੇ ਇੱਕ ਦਿਨ ਲਈ ਵੀ ਇਸ ਨੂੰ ਮਿੱਸ ਨਹੀਂ ਕਰਾਂਗੇ। ਬਿੱਗ ਬਾਸ ਓਟੀਟੀ ਨਿਰਸੰਦੇਹ ਬਹੁਤ ਹੀ ਸਨਸਨੀਖੇਜ਼ ਅਤੇ ਨਾਟਕੀ ਹੋਵੇਗਾ ਅਤੇ ਮੇਰੀ ਮਾਂ ਦਾ ਇਹ ਸੁਪਨਾ ਸੱਚ ਹੋਵੇਗਾ। ਕਰਨ ਜੌਹਰ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਦੋਸਤਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਾਂਗਾ।