ਨਵੀਂ ਦਿੱਲੀ/29 ਜੁਲਾਈ /ਦੇਸ਼ ਕਲਿਕ ਬਿਊਰੋ
ਬੀਨੂ ਢਿੱਲੋਂ ਦੀ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੀਨੂ ਨੇ ਕਿਹਾ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਆਪਣੇ ਨਾਲ ਜੁੜੇ ਹਰ ਪ੍ਰਾਜੈਕਟ ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਸਾਡੇ ਸਾਰਿਆਂ ਲਈ ਹਾਲਾਤ ਮੁਸ਼ਕਲ ਬਣਾ ਦਿੱਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨੇ ਜੰਮੇ ਸਾਰੈ ਨਿਕੰਮੇ ਪਰਦੇ 'ਤੇ ਆਉਣ ਲਈ ਤਿਆਰ ਹੈ। ਉਸਨੇ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਦਰਸ਼ਕ ਕਹਾਣੀ ਨਾਲ ਸਹਿਮਤ ਹੋਣਗੇ ਅਤੇ ਆਪਣਾ ਅਸ਼ੀਰਵਾਦ ਦੇਣਗੇ ।
ਇਹ ਫਿਲਮ ਇਕ ਪਰਿਵਾਰਕ ਕਾਮੇਡੀ ਫਿਲਮ ਹੈ ਜੋ ਇਕ ਮਜ਼ਬੂਤ ਸਮਾਜਿਕ ਸੰਦੇਸ਼ ਦੇਵੇਗੀ । ਇਸ ਫ਼ਿਲਮ ਦਾ ਨਿਰਦੇਸ਼ਨ ਕੈਨੀ ਛਾਬੜਾ ਨੇ ਕੀਤਾ ਹੈ।
ਇਸ ਵਿੱਚ ਜਸਵਿੰਦਰ ਭੱਲਾ, ਪੁਖਰਾਜ ਭੱਲਾ, ਸੀਮਾ ਕੌਸ਼ਲ ਅਤੇ ਅਨੇਕਾਂ ਹੋਰ ਅਭਿਨੇਤਾ ਹਨ ।ਇਹ ਫਿਲਮ ਨਰੇਸ਼ ਕਥੂਰੀਆ ਨੇ ਲਿਖੀ ਹੈ।ਨਿਰਦੇਸ਼ਕ ਕੈਨੀ ਛਾਬੜਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਅਸੀਂ ਸਾਰਿਆਂ ਨੇ ਪਰਿਵਾਰ ਅਤੇ ਰਿਸ਼ਤਿਆਂ ਦੀ ਮਹੱਤਤਾ ਦਾ ਅਹਿਸਾਸ ਕੀਤਾ। ਇਸ ਤਰ੍ਹਾਂ, ਸਾਡਾ ਇਰਾਦਾ ਇਸ ਫਿਲਮ ਨੂੰ ਇਸੇ ਤਰ੍ਹਾਂ ਬਣਾਉਣਾ ਸੀ ।ਇਹ ਇੱਕ ਅਜਿਹੀ ਫਿਲਮ ਹੈ ਜੋ ਮਾਪਿਆਂ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕਰਦੀ ਹੈ ।
ਉਨ੍ਹਾਂ ਉਮੀਦ ਜਤਾਈ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ । ਜਸਵਿੰਦਰ ਭੱਲਾ ਨੇ ਫਿਲਮ ਨੂੰ ਇੱਕ ਵਿਸ਼ੇਸ਼ ਸਮਾਜਿਕ ਸੰਦੇਸ਼ ਦੇ ਨਾਲ ਦਿਲ ਨੂੰ ਛੂਹਣ ਵਾਲੀ ਕਹਾਣੀ ਵਾਲੀ ਦੱਸਿਆ।