ਭਾਰਤ ਦੇ ਨੀਰਜ ਚੋਪੜਾ ਨੇ ਸਭ ਤੋਂ ਦੂਰ ਨੇਜ਼ਾ ਸੱਟ ਕੇ ਸੋਨੇ ਦਾ ਤਮਗਾ ਜਿੱਤ ਲਿਆ ਹੈ।ਨੀਰਜ ਨੇ 87.58 ਦੂਰ ਨੇਜ਼ਾ ਸੁੱਟਿਆ।ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ‘ਤੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਮੈਡਲ ਦਿਵਾਉਣ ਦੀ ਉਮੀਦ ਅੱਜ ਆਖਰੀ ਦਿਨ ਤੱਕ ਬਣੀ ਹੋਈ ਸੀ ।
ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਸੈਮੀਫਾਈਨਲ ਮੈਚ ਹਾਰ ਗਏ ਹਨ। ਇਸ ਨਾਲ ਉਹ ਸੋਨੇ ਅਤੇ ਚਾਂਦੀ ਦੇ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਨੇ ਬਜਰੰਗ ਨੂੰ 12-5 ਨਾਲ ਹਰਾਇਆ। ਬਜਰੰਗ ਕੋਲ ਅਜੇ ਵੀ ਕਾਸ਼ੀ ਤਮਗਾ ਜਿੱਤਣ ਦਾ ਮੌਕਾ ਹੈ।
ਟੋਕੀਓ ਉਲੰਪਿਕ 2020 ਵਿੱਚ ਅੱਜ ਮਹਿਲਾ ਹਾਕੀ ਟੀਮ ਦੇ ਭਾਰਤ ਅਤੇ ਬ੍ਰਿਟੇਨ ਵਿੱਚਕਾਰ ਹੋਏ ਮੁਕਾਬਲੇ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪੁਰਸ਼ ਹਾਕੀ ਵਿੱਚ ਭਾਰਤ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਟੋਕੀਓ ਉਲੰਪਿਕ ਖੇਡਾਂ ਵਿੱਚ ਅੱਜ ਭਾਰਤ ਅਤੇ ਜਰਮਨੀ ਵਿਚਕਾਰ ਖੇਡੇ ਗਏ ਪੁਰਸ਼ ਹਾਕੀ ਦੇ ਮੁਕਾਬਲੇ ਵਿੱਚ ਨੇ ਨੂੰ ਹਰਾਕੇ ਕਾਂਸੀ ਦੇ ਤਗਮੇ ਉਤੇ ਕਬਜ਼ਾ ਕਰ ਲਿਆ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਲੰਪਿਕ ਵਿੱਚ 41 ਸਾਲ ਬਾਅਦ ਭਾਰਤ ਵੱਲੋਂ ਹਾਕੀ ਵਿੱਚ ਤਗਮਾ ਜਿੱਤਿਆ ਗਿਆ।