ਟੋਕੀਓ, 3 ਅਗਸਤ :
ਟੋਕੀਓ ਉਲੰਪਿਕ ਖੇਡਾਂ ਵਿੱਚ ਅੱਜ ਭਾਰਤ ਤੇ ਬੈਲਜ਼ੀਅਮ ਵਿੱਚਕਾਰ ਹੋਏ ਪੁਰਸ਼ ਹਾਕੀ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੈਲਜ਼ੀਅਮ ਨੇ ਭਾਰਤ ਨੂੰ 5-2 ਨਾਲ ਹਰਾ ਦਿੱਤਾ। ਓਈ ਹਾਕੀ ਸਟੇਡੀਅਮ ਨਾਰਥ ਪਿਚ ਉਤੇ ਖੇਡੇ ਗਏ ਇਸ ਮੈਚ ਵਿੱਚ ਇਕ ਸਮੇਂ ਭਾਰਤ 2-1 ਨਾਲ ਅੱਗੇ ਸੀ, ਪ੍ਰੰਤੂ ਇਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਪੱਛੜ ਗਿਆ ਅਤੇ ਅੰਤ 1980 ਤੋਂ ਬਾਅਦ ਪਹਿਲਾਂ ਫਾਈਨਲ ਖੇਡਣ ਤੋਂ ਰਹਿ ਗਿਆ।
ਹੁਣ ਭਾਰਤ ਨੂੰ ਕਾਂਸੀ ਲਈ ਯਤਨ ਕਰਨਾ ਪਵੇਗਾ। ਭਾਰਤ ਦਾ ਇਹ ਮੈਚ ਕਿਸ ਨਾਲ ਹੋਵੇਗਾ, ਇਸਦਾ ਫੈਸਲਾ ਜਰਮਨੀ ਅਤੇ ਆਸਟਰੇਲੀਆ ਵਿਚਕਾਰ ਹੋਣ ਵਾਲੇ ਦੂਜੇ ਸੈਮੀਫਾਈਨਲ ਬਾਅਦ ਹੋਵੇਗਾ। (ਏਜੰਸੀ)