ਨਵੀਂ ਦਿੱਲੀ : 31ਜੁਲਾਈ, ਦੇਸ਼ ਕਲਿਕ ਬਿਊਰੋ
ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਉਲੰਪਿਕਸ ਵਿਚ ਡਿਸਕਸ ਥਰੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਜੀਤ ਨੂੰ ਪੰਜਾਬ ਵਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤ ਕੌਰ ਬੱਲ ਨੇ ਡਿਸਕਸ ਥਰੋਅ 'ਚ ਫਾਈਨਲ ਵਿਚ ਪ੍ਰਵੇਸ਼ ਕਰ ਕੇ ਆਪਣੇ ਵਜੂਦ ਨੂੰ ਦਰਸਾ ਦਿੱਤਾ ਹੈ। ਉਸ ਦਾ ਥਰੋਅ 64 ਮੀਟਰ ਰਿਹਾ।