ਟੋਕੀਓ: 4 ਅਗਸਤ, ਦੇਸ਼ ਕਲਿੱਕ ਬਿਊਰੋ:
ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਦੇ ਖਿਲਾਫ ਸੈਮੀਫਾਈਨਲ ਮੈਚ ਵਿੱਚ ਹਾਰ ਗਈ ਅਤੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ।
ਭਾਰਤ ਅਤੇ ਅਰਜਨਟੀਨਾ ਦੀਆਂ ਮਹਿਲਾ ਹਾਕੀ ਟੀਮਾਂ ਵਿਚਕਾਰ ਸੈਮੀਫਾਈਨਲ ਮੈਚ ਅੱਜ ਟੋਕੀਓ ਓਲੰਪਿਕ ਵਿੱਚ ਖੇਡਿਆ ਗਿਆ । ਅਰਜਨਟੀਨਾ ਨੇ ਇਸ ਮੈਚ ਵਿੱਚ 2-1 ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ, ਜਦੋਂ ਕਿ ਭਾਰਤ ਹੁਣ ਗ੍ਰੇਟ ਬ੍ਰਿਟੇਨ ਦੇ ਖਿਲਾਫ ਕਾਂਸੀ ਦੇ ਤਮਗੇ ਲਈ ਮੈਚ ਖੇਡੇਗਾ।