ਨਵੀਂ ਦਿੱਲੀ/30 ਜੁਲਾਈ/ਦੇਸ਼ ਕਲਿਕ ਬਿਊਰੋ:
ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਦੂਜਾ ਤਮਗਾ ਪੱਕਾ ਕੀਤਾ ਹੈ। ਉਹ ਵੈਲਟਰਵੇਟ ਵਰਗ (64-69 ਕਿਲੋਗ੍ਰਾਮ) ਵਰਗ ਦੇ ਸੈਮੀਫਾਈਨਲ ਵਿੱਚ ਪੁੱਜ ਗਈ ਹੈ। ਇਸ ਨਾਲ ਭਾਰਤ ਦਾ ਘੱਟੋ-ਘੱਟ ਉਸ ਦਾ ਕਾਂਸੀ ਦਾ ਤਮਗਾ ਪੱਕਾ ਹੋ ਗਿਆ ਹੈ।
ਉਹ ਪਹਿਲੀ ਵਾਰ ਓਲੰਪਿਕ ਵਿੱਚ ਖੇਡ ਰਹੀ ਹੈ। ਕੁਆਰਟਰ ਫਾਈਨਲ ਮੈਚ ਵਿੱਚ ਲਵਲੀਨਾ ਨੇ ਚੀਨੀ ਦੀ ਨੀਨ ਚਿਨ ਚੇਨ ਨੂੰ 4-1 ਨਾਲ ਹਰਾਇਆ।
ਉਸ ਨੇ 16ਵੇਂ ਰਾਊਂਡ ਵਿੱਚ 35 ਸਾਲਾ ਜਰਮਨ ਮੁੱਕੇਬਾਜ਼ ਨੇਡੀਨ ਅਪੇਟਜ਼ ਨੂੰ 3-2 ਨਾਲ ਹਰਾਇਆ।
ਲਵਲੀਨਾ ਬੋਰਗੋਹੇਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਅਤੇ ਇੱਕ ਵਾਰ ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜੇਤੂ ਹੈ