ਟੋਕੀਓ : 30 ਜੁਲਾਈ (ਦੇਸ਼ ਕਲਿੱਕ ਬਿਓਰੋ)
ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ ਏ ਮੁਕਾਬਲੇ ਵਿੱਚ ਜਪਾਨ ਨੂੰ 5–3 ਨਾਲ ਹਰਾ ਦਿੱਤਾ ਹੈ। ਭਾਰਤ. ਟੀਮ ਦੇ ਗੁਰਜੰਟ ਸਿੰਘ ਨੇ 2 ਗੋਲ ਕੀਤੇ ਜਦ ਕਿ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਨੀਲਕਾਂਤ ਸ਼ਰਮਾ ਨੇ ਇੱਕ ਇੱਕ ਗੋਲ ਕੀਤਾ।
ਭਾਰਤ ਵੱਲੋਂ ਹਰਮਨਪ੍ਰੀਤ ਨੇ ਪਹਿਲੇ ਕੁਆਟਰ ਵਿੱਚ 13ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਅੱਗੇ ਵਧਾਇਆ। ਇਸ ਤੋਂ ਬਾਅਦ ਦੂਸਰੇ ਕੁਆਟਰ ਵਿੱਚ ਗੁਰਜੰਟ ਨੇ 17 ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2–0 ਕਰ ਦਿੱਤਾ। ਹਾਲਾਂਕਿ ਜਪਾਨ ਨੇ ਤੁਰੰਤ ਵਾਪਸੀ ਕਰਦਿਆਂ ਤਨਾਕਾ ਨੇ 19 ਵੇਂ ਮਿੰਟ ਵਿੱਚ ਗੋਲ ਕਰ ਦਿੱਤਾ।
ਇਸਤੋਂ ਬਾਅਦ ਵਾਤਾਨਾਵੇ ਨੇ ਤੀਜੇ ਕੁਆਟਰ ਵਿੱਚ 33ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਪਰ 34ਵੇਂ ਮਿੰਟ ‘ਤੇ ਹੀ ਸ਼ਮਸ਼ੇਰ ਨੇ ਗੋਲ ਕਰ ਕੇ 3–2 ਨਾਲ ਵਾਧਾ ਦਰਜ ਕਰ ਦਿੱਤਾ। ਨੀਲਕਾਂਤ ਨੇ ਆਖਰੀ ਕੁਆਟਰ ਵਿੱਚ 51ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ 4–2 ਕਰ ਦਿੱਤਾ।
ਮੈਚ ਦੇ ਅੰਤਿਮ ਮਿੰਟਾਂ ਵਿੱਚ ਗੁਰਜੰਟ ਨੇ 57 ਮਿੰਟ ਵਿੱਚ ਇੱਕ ਹੋਰ ਗੋਲ ਕਰ ਕੇ ਭਾਰਤ ਦਾ ਸਕੋਰ 5–2 ਕਰ ਦਿੱਤਾ। ਉੱਧਰ ਜਾਪਾਨ ਨੇ ਵੀ ਹਾਰ ਨਹੀਂ ਮੰਨੀ ਅਤੇ ਮੁਰਾਨਾ ਨੇ 59ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ 5–3 ਤਾਂ ਭਾਵੇਂ ਕਰ ਦਿੱਤਾ ਜ਼ਿਤ ਤੋਂ ਦੂਰ ਰਿਹਾ।