ਟੋਕੀਓ : 27 ਜੁਲਾਈ, ਦੇਸ਼ ਕਲਿੱਕ ਬਿਓਰੋ
ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਤੀਜੇ ਮੁਕਾਬਲੇ ਵਿੱਚ ਸਪੇਨ ਦੀ ਟੀਮ ਨੂੰ 3–0 ਨਾਲ ਹਰਾ ਦਿੱਤਾ। ਭਾਰਤ ਵੱਲੋਂ ਰਪਿੰਦਰਪਾਲ ਸਿੰਘ ਨੇ (15 ਵੇਂ ਅਤੇ 51ਵੇਂ) ਦੋ ਗੋਲ ਕੀਤੇ। ਜਦ ਕਿ ਇੱਕ ਗੋਲ ਸਿਮਰਨਜੀਤ ਸਿੰਘ (14ਵੇਂ) ਨੇ ਕੀਤਾ। ਰਪਿੰਦਰ ਨੇ ਇੱਕ ਗੋਲ ਪੈਨਾਲਟੀ ਕਾਰਨਰ ਤੇ ਕੀਤਾ ਤੇ ਦੂਜਾ ਪੈਨਾਲਟੀ ਸਟ੍ਰੋਕ ‘ਤੇ ਕੀਤਾ ਜਦੋਂ ਕਿ ਸਿਮਰਨਜੀਤ ਨੇ ਫੀਲਡ ਗੋਲ ਕੀਤਾ।
ਭਾਰਤ ਨੂੰ ਇਸ ਮੈਚ ਵਿੱਚ ਚਾਰ ਪੈਨਾਲਟੀ ਕਾਰਨਰ ਮਿਲੇ, ਜਿਸ ਵਿੱਚ ਸਿਰਫ ਇੱਕ ਤੇ ਹੀ ਗੋਲ ਕਰ ਸਕੇ। ਦੂਜੇ ਪਾਸੇ ਸਪੈਨ ਨੇ ਆਪਣੇ 7 ਪੈਨਾਲਟੀ ਕਾਰਨਰ ਵਿਅਰਥ ਕਰ ਦਿੱਤੇ।
ਭਾਰਤ ਦੀ ਇਹ ਤਿੰਨ ਮੈਚਾਂ ਵਿੱਚੋਂ ਦੂਜੀ ਜਿੱਤ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3–2 ਨਾਲ ਜਿੱਤਿਆ ਸੀ ਅਤੇ ਦੂਜੇ ਮੈਚ ਵਿੱਚ ਆਸਟ੍ਰੇਲੀਆ ਹੱਥੋਂ 7–1 ਨਾਲ ਹਾਰ ਗਏ ਸਨ।
ਇਸਦੇ ਨਾਲ ਹੀ ਭਾਰਤ ਇਸ ਪੂਲ ਵਿੱਚ 6 ਅੰਕਾਂ ਨਾਲ ਦੁਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ ਤਿੰਨ ਮੈਚਾਂ ਵਿੱਚੋਂ 9 ਅੰਕ ਲੈ ਕੇ ਇਸ ਪੂਲ ਵਿੱਚ ਪਹਿਲੇ ਸਥਾਨ ‘ਤੇ ਹੈ। ਸਪੇਨ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਹਾਰ ਹੈ।
ਭਾਰਤ ਦਾ ਹੁਣ ਅਰਜਨਟਾਈਨਾ ਅਤੇ ਮੇਜ਼ਬਾਨ ਜਾਪਾਨ ਨਾਲ ਮੁਕਾਬਲਾ ਹੋਵੇਗਾ।