ਟੋਕੀਓ, 2 ਅਗਸਤ :
ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਨਵਾਂ ਇਤਿਹਾਸ ਰਚਦੇ ਹੋਏ ਅੱਜ ਉਲੰਪਿਕ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਹੈ। ਟੋਕਿਓ ਉਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾਉਂਦੇ ਹੋਏ ਉਲੰਪਿਕ ਦੇ ਸੈਮੀਫਾਈਨਲ ਵਿਚ ਪਹੁੰਚ ਗਈ। ਭਾਰਤ ਵਲੋਂ ਖੇਡਦਿਆਂ ਪੰਜਾਬ ਦੀ ਧੀ ਗੁਰਜੀਤ ਕੌਰ ਨੇ ਇਕਲੌਤਾ ਗੋਲ ਕੀਤਾ। (ਏਜੰਸੀ)