ਟੋਕੀਓ, 29 ਜੁਲਾਈ :
ਅੰਤਿਮ ਕਵਾਟਰ ਵਿੱਚ ਕੀਤੇ ਗਏ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਖੇਡੇ ਗਏ ਆਪਣੇ ਚੌਥੇ ਗਰੁੱਪ ਮੈਚ ਵਿੱਚ ਮੌਜੂਦਾ ਓਲੰਪਿਕ ਚੈਪੀਅਨ ਅਰਜਟੀਨਾ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਇਹ ਚਾਰ ਮੈਚਾਂ ਵਿੱਚ ਤੀਜੀ ਜਿੱਤ ਹੈ। ਹੁਣ ਉਸਦੇ ਖਾਤੇ ਵਿੱਚ 9 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ ਏ ਵਿੱਚ ਆਸਟਰੇਲੀਆ (12) ਦੇ ਬਾਅਦ ਮਜ਼ਬੂਤੀ ਨਾਲ ਦੂਜੇ ਕ੍ਰਮ ਉਤੇ ਹੈ। ਭਾਰਤੀ ਟੀਮ ਦਾ ਅਗਲੇ ਦੌਰ ਵਿੱਚ ਜਾਣਾ ਤੈਅ ਹੋ ਗਿਆ ਹੈ।
ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਟੀਨਾ ਦੇ ਲਈ ਕੇਵਲ ਗੋਲ 48ਵੇਂ ਮਿੰਟ ਵਿੱਚ ਸਕੁਥ ਕਾਸੇਲਾ ਨੇ ਕੀਤਾ।(ਏਜੰਸੀ)