ਚੰਡੀਗੜ੍ਹ :4 ਅਗਸਤ, ਦੇਸ਼ ਕਲਿੱਕ ਬਿਓਰੋ
ਪਹਿਲਵਾਨ ਰਵੀ ਕੁਮਾਰ ਦਹੀਆ 57 ਕਿੱਲੋਗਰਾਮ ਸੈਮੀਫਾਈਨਲ ਕੁਸ਼ਤੀ ਮੁਕਾਬਲੇ ‘ਚ ਜਿੱਤ ਗਏ ਹਨ ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ।
ਰਵੀ ਕੁਮਾਰ ਦਹੀਆ ਨੇ ਕਜ਼ਾਕਿਸਤਾਨ ਦੇ ਨੂਰੀਸਲਾਮ ਸਨਾਯੇਵ ਨੂੰ ਹਰਾ ਕੇ ਇਹ ਮੁਕਾਬਲਾ ਜਿੱਤਿਆ ਹੈ। ਇਸਦੇ ਨਾਲ ਉਸਨੇ ਆਪਣਾ ਸਿਲਵਰ ਮੈਡਲ ਪੱਕਾ ਕਰ ਲਿਆ ਹੈ ਤੇ ਗੋਲਡ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੋਏ ਮੁਕਾਲਬੇ ਵਿੱਚ ਰਵੀ ਕੁਮਾਰ ਦਹੀਆ ਤੇ ਦੀਪਕ ਪੂਨੀਆ ਨੇ ਸੈਮੀਫਾਇਨਲ ਵਿੱਚ ਐਂਟਰੀ ਕੀਤੀ ਸੀ।