ਟੋਕਿਓ, 30 ਜੁਲਾਈ :
ਟੋਕਿਓ 2020 ਵਿੱਚ ਅੱਜ ਹੋਣ ਵਾਲੇ ਬਹੁਤ ਸਾਰੇ ਖੇਡ ਮੁਕਾਬਲਿਆਂ ਵਿੱਚ ਖਰਾਬ ਮੌਸਮ ਕਾਰਨ ਸਮੇਂ ਵਿੱਚ ਤਬਦੀਲੀ ਕੀਤੀ ਗਈ। ਕੁਝ ਸਮਾਂ ਪਹਿਲਾਂ ਮੌਸਮ ਦੇ ਅਸਰ ਨੂੰ ਦੇਖਦੇ ਹੋਏ ਹੀ ਸਾਈਕਲਿੰਗ ਬੀਐਮਐਕਸ ਰੇਸਿੰਗ ਵਿੱਚ ਪੁਰਸ਼ਾਂ ਦੇ ਪਹਿਲੇ ਸੇਮੀਫਾਈਨਲ ਦਾ ਵੀ ਸਮਾਂ ਬਦਲਿਆ ਗਿਆ ਹੈ। ਵੈਬਸਾਈਟ ਓਲੰਪਿਕ ਡਾਟ ਕਾਮ ਮੁਤਾਬਕ ਬਦਲੇ ਸਮੇਂ ਦਾ ਅਸਰ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਉਤੇ ਵੀ ਪਿਆ ਹੈ।
ਬੈਡਮਿੰਟਨ : ਪੀਵੀ ਸਿੰਧੂ ਅਤੇ ਯਾਮਾਗੁਚੀ ਅਕਾਨੇ (ਜਪਾਨ) ਵਿੱਚ ਹੋਣ ਵਾਲਾ ਕੁਆਟਰ ਫਾਈਨਲ ਮੈਚ ਦੁਪਹਿਰ 1.15 ਵਜੇ ਹੋਵੇਗਾ।
ਮੁੱਕੇਬਾਜ਼ੀ : ਲਾਈਟਵੇਟ ਵਰਗ ਵਿੱਚ ਸਿਮਰਨਜੀਤ ਸਿੰਘ ਦਾ ਰਾਉਂਡ ਆਫ 16 ਵਿੱਚ ਮੁਕਾਬਲਾ ਸਵੇਰੇ 8.15 ਵਜੇ, ਲਾਈਟ ਵਰਗ ਵਿੱਚ ਲਵਲੀਨਾ ਬੋਰਗੋਹੇਨ ਦਾ ਕੁਆਟਰ ਫਾਈਨਲ ਮੁਕਾਬਲੇ ਸਵੇਰੇ 8.48 ਵਜੇ ਹੋਵੇਗੇ।
ਹਾਕੀ : ਮਹਿਲਾ ਪੂਲ-ਏ ਵਿੱਚ ਭਾਰਤ ਦਾ ਆਇਰਲੈਂਡ ਨਾਲ ਮੁਕਾਬਲਾ ਸਵੇਰੇ 8.15 ਵਜੇ, ਪੁਰਸ਼ ਪੂਲ-ਏ ਵਿੱਚ ਭਾਰਤ ਦਾ ਜਾਪਾਨ ਨਾਲ ਮੁਕਾਬਲਾ ਦੁਪਹਿਰ 3 ਵਜੇ।
ਤੀਰਅੰਦਾਜੀ : ਮਹਿਲਾ ਤੀਰਅੰਦਾਜੀ ਕੁਆਟਰ ਫਾਈਨਲ ਵਿੱਚ ਦੀਪਿਕਾ ਕੁਮਾਰੀ ਦਾ ਮੁਕਾਬਲਾ ਸਵੇਰੇ 11.30 ਵਜੇ ਹੋਵੇਗਾ। (ਏਜੰਸੀ)