ਟੋਕੀਓ/7ਅਗਸਤ/ਦੇਸ਼ ਕਲਿਕ ਬਿਊਰੋ:
ਭਾਰਤ ਦੇ ਨੀਰਜ ਚੋਪੜਾ ਨੇ ਸਭ ਤੋਂ ਦੂਰ ਨੇਜ਼ਾ ਸੁੱਟ ਕੇ ਸੋਨੇ ਦਾ ਤਮਗਾ ਜਿੱਤ ਲਿਆ ਹੈ।ਨੀਰਜ ਨੇ 87.58 ਦੂਰ ਨੇਜ਼ਾ ਸੁੱਟਿਆ।ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ‘ਤੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਮੈਡਲ ਦਿਵਾਉਣ ਦੀ ਉਮੀਦ ਅੱਜ ਆਖਰੀ ਦਿਨ ਤੱਕ ਬਣੀ ਹੋਈ ਸੀ । 23 ਸਾਲਾ ਨੀਰਜ ਨੇ ਟੋਕੀਓ ਉਲੰਪਿਕਸ ਵਿਖੇ 86.65 ਮੀਟਰ ਦੀ ਦੂਰੀ ਨਾਲ ਜੈਵਲਿਨ ਥ੍ਰੋ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਸਨੇ ਆਪਣੇ ਸਮੂਹ ਦੇ ਸਿਖਰ 'ਤੇ ਰਹਿੰਦਿਆਂ ਫਾਈਨਲ ‘ਚ ਜਗ੍ਹਾ ਬਣਾਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਦੀ ਇਸ ਉਪਲੱਬਧੀ ‘ਤੇ ਵਧਾਈ ਦਿੱਤੀ ਹੈ।