ਨਵੀਂ ਦਿੱਲੀ,6 ਮਈ,ਦੇਸ਼ ਕਲਿਕ ਬਿਊਰੋ:
ਫੌਜ ਨੇ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ ਦੇ ਸੰਚਾਲਨ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। 4 ਮਈ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਧਰੁਵ ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ 'ਚ ਇਕ ਫੌਜੀ ਜਵਾਨ ਦੀ ਜਾਨ ਚਲੀ ਗਈ ਸੀ।
ਸ਼੍ਰੀਨਗਰ, 5 ਮਈ, ਦੇਸ਼ ਕਲਿਕ ਬਿਊਰੋ :ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅੱਜ ਸ਼ੁੱਕਰਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀ ਸਮੇਤ 4 ਜਵਾਨ ਜ਼ਖਮੀ ਹੋ ਗਏ। ਕਰੀਬ 6 ਘੰਟੇ ਤੋਂ ਮੁੱਠਭੇੜ ਜਾਰੀ ਹੈ।ਇਹ ਸਵੇਰੇ 7:30 ਵਜੇ ਸ਼ੁਰੂ ਹੋਇਆ।ਸੂਤਰਾਂ ਨੇ ਦੱਸਿਆ ਕਿ ਫੌਜ ਨੇ ਇਸ ਇਲਾਕੇ 'ਚ ਅੱਤਵਾਦੀਆਂ ਦੇ 2-3 ਗਰੁਪਾਂ ਨੂੰ ਘੇਰ ਲਿਆ ਹੈ।
ਲਖਨਊ, 5 ਮਈ, ਦੇਸ਼ ਕਲਿਕ ਬਿਊਰੋ :ਲਖਨਊ ਰੋਡ 'ਤੇ ਕੈਸਰਗੰਜ ਸ਼ਹਿਰ 'ਚ ਵੀਰਵਾਰ ਰਾਤ ਇਕ ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਿਪਰ, ਆਟੋ ਸਵਾਰਾਂ ਦੇ ਉੱਪਰ ਚੜ੍ਹ ਗਿਆ। ਹਾਦਸੇ ਵਿੱਚ ਆਟੋ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਜਦਕਿ 10 ਲੋਕ ਗੰਭੀਰ ਜ਼ਖਮੀ ਹੋ ਗਏ।
ਪਣਜੀ, 4 ਮਈ, ਦੇਸ਼ ਕਲਿਕ ਬਿਊਰੋ :ਭਾਰਤ ਦੀ ਮੇਜ਼ਬਾਨੀ ਵਿੱਚ ਅੱਜ ਤੋਂ ਗੋਆ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਮੀਟਿੰਗ ਸ਼ੁਰੂ ਹੋ ਰਹੀ ਹੈ। ਬੈਠਕ 'ਚ ਸ਼ਾਮਲ ਮੈਂਬਰ ਦੇਸ਼ ਇਸ ਸੰਮੇਲਨ 'ਚ ਖੇਤਰੀ ਚੁਣੌਤੀਆਂ ਅਤੇ ਸਿਆਸੀ ਉਥਲ-ਪੁਥਲ 'ਤੇ ਚਰਚਾ ਕਰਨਗੇ।
ਅੰਮ੍ਰਿਤਸਰ, 4 ਮਈ, ਦੇਸ਼ ਕਲਿਕ ਬਿਊਰੋ:ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੀ। ਆਪਣੀ ਟੀਮ ਦੀ MI ਜਰਸੀ ਪਹਿਨ ਕੇ, ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ।
ਰਿਸ਼ੀਕੇਸ਼, 3 ਮਈ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੇ ਹੈ, ਜਿਸ ਵਿੱਚ ਵਿੱਤ ਮੰਤਰੀ ਅਤੇ ਇਕ ਨੌਜਵਾਨ ਵਿੱਚਕਾਰ ਕੁੱਟਮਾਰ ਹੋ ਰਹੀ ਹੈ। ਉਤਰਾਖੰਡ ਦੇ ਵਿੱਤ ਮੰਤਰੀ ਪ੍ਰੇਮ ਚੰਦ ਅਗਰਵਾਲ ਅਤੇ ਇਕ ਸਥਾਨਕ ਨੌਜਵਾਨ ਵਿੱਚ ਜੰਮਕੇ ਕੁੱਟਮਾਰ ਹੁੰਦੀ ਹੈ।
ਨਵੀਂ ਦਿੱਲੀ, 3 ਮਈ, ਦੇਸ਼ ਕਲਿਕ ਬਿਊਰੋ :ਸੂਡਾਨ ਵਿੱਚ 7 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਨਾਲ ਟੈਲੀਫੋਨ 'ਤੇ ਗੱਲਬਾਤ ਤੋਂ ਬਾਅਦ ਫੌਜ ਅਤੇ ਅਰਧ ਸੈਨਿਕ ਬਲ ਇਸ ਲਈ ਤਿਆਰ ਹੋਏ। ਇਹ ਜੰਗਬੰਦੀ 4 ਮਈ ਤੋਂ 11 ਮਈ ਤੱਕ ਚੱਲੇਗੀ।
ਚੰਡੀਗੜ੍ਹ, 3 ਮਈ, ਦੇਸ਼ ਕਲਿਕ ਬਿਊਰੋ :ਚੰਡੀਗੜ੍ਹ ਤੋਂ ਗੋ ਫਸਟ ਏਅਰਲਾਇਨਜ ਦੁਆਰਾ ਸੰਚਾਲਿਤ ਸੱਤ ਉਡਾਣਾਂ ਦਾ ਸੰਚਾਲਨ 5 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕੰਪਨੀ ਨੇ ਫੰਡਾਂ ਦੀ ਕਮੀ ਕਾਰਨ ਅਗਲੇ ਤਿੰਨ ਦਿਨਾਂ ਲਈ ਦੇਸ਼ ਭਰ ਵਿੱਚ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ।
ਨਵੀਂ ਦਿੱਲੀ, 2 ਮਈ, ਦੇਸ਼ ਕਲਿਕ ਬਿਊਰੋ :ਸ਼ਰਦ ਪਵਾਰ ਨੇ ਅੱਜ ਮੰਗਲਵਾਰ ਨੂੰ ਰਾਸ਼ਟਰੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਪਵਾਰ ਨੇ ਕਿਹਾ ਕਿ ਉਹ ਅਸਤੀਫਾ ਦੇਣ ਜਾ ਰਹੇ ਹਨ। ਉਨ੍ਹਾਂ ਨੇ ਅਜੇ ਤੱਕ ਅਹੁਦਾ ਛੱਡਣ ਦਾ ਕਾਰਨ ਨਹੀਂ ਦੱਸਿਆ ਹੈ।