ਨਵੀਂ ਦਿੱਲੀ,6 ਮਈ,ਦੇਸ਼ ਕਲਿਕ ਬਿਊਰੋ:
ਫੌਜ ਨੇ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ ਦੇ ਸੰਚਾਲਨ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। 4 ਮਈ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਧਰੁਵ ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ 'ਚ ਇਕ ਫੌਜੀ ਜਵਾਨ ਦੀ ਜਾਨ ਚਲੀ ਗਈ ਸੀ। ਇਸ ਦੇ ਮੱਦੇਨਜ਼ਰ ਫੌਜ ਨੇ ਆਪਣੇ ਸਾਰੇ 191 ਧਰੁਵ ਹੈਲੀਕਾਪਟਰਾਂ ਦੇ ਸੰਚਾਲਨ ਨੂੰ ਰੋਕਣ ਦਾ ਫੈਸਲਾ ਕੀਤਾ ਹੈ।ਇਸ ਤੋਂ ਪਹਿਲਾਂ 10 ਮਾਰਚ ਨੂੰ ਜਲ ਸੈਨਾ ਅਤੇ ਤੱਟ ਰੱਖਿਅਕਾਂ ਨੇ ਧਰੁਵ ਹੈਲੀਕਾਪਟਰਾਂ ਦੇ ਆਪਣੇ ਬੇੜੇ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ। ਦਰਅਸਲ, 8 ਮਾਰਚ ਨੂੰ ਗਸ਼ਤ 'ਤੇ ਗਏ ਜਲ ਸੈਨਾ ਦੇ ਧਰੁਵ ਹੈਲੀਕਾਪਟਰ ਦੀ ਮੁੰਬਈ ਨੇੜੇ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਫੌਜ ਨੇ ਇਸ ਦੀ ਉਡਾਣ 'ਤੇ ਰੋਕ ਲਗਾ ਦਿੱਤੀ ਸੀ।