ਨਵੀਂ ਦਿੱਲੀ, 3 ਮਈ, ਦੇਸ਼ ਕਲਿਕ ਬਿਊਰੋ :
ਸੂਡਾਨ ਵਿੱਚ 7 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਨਾਲ ਟੈਲੀਫੋਨ 'ਤੇ ਗੱਲਬਾਤ ਤੋਂ ਬਾਅਦ ਫੌਜ ਅਤੇ ਅਰਧ ਸੈਨਿਕ ਬਲ ਇਸ ਲਈ ਤਿਆਰ ਹੋਏ। ਇਹ ਜੰਗਬੰਦੀ 4 ਮਈ ਤੋਂ 11 ਮਈ ਤੱਕ ਚੱਲੇਗੀ। ਇਸੇ ਦੌਰਾਨ, ਸੂਡਾਨ ਵਿੱਚ ਚੱਲ ਰਹੀ ਲੜਾਈ ਦੇ ਵਿਚਕਾਰ, 20ਵਾਂ ਜੱਥਾ ਮੰਗਲਵਾਰ ਨੂੰ ਜੇਦਾਹ ਲਈ ਰਵਾਨਾ ਹੋਇਆ। ਇਸ ਬੈਚ ਵਿੱਚ 116 ਭਾਰਤੀ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਸੀ-130 ਜੇ ਜਹਾਜ਼ ਉਨ੍ਹਾਂ ਨੂੰ ਲੈ ਕੇ ਪੋਰਟ ਸੂਡਾਨ ਤੋਂ ਰਵਾਨਾ ਹੋ ਗਿਆ ਹੈ।ਦੂਜੇ ਪਾਸੇ ਖਾਰਤੂਮ ਸ਼ਹਿਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਦੂਤਘਰ ਨੂੰ ਅਸਥਾਈ ਤੌਰ 'ਤੇ ਪੋਰਟ ਸੁਡਾਨ 'ਚ ਤਬਦੀਲ ਕਰ ਦਿੱਤਾ ਗਿਆ ਹੈ।ਦੂਜੇ ਪਾਸੇ ਮੰਗਲਵਾਰ ਰਾਤ ਨੂੰ ਸੁਡਾਨ ਤੋਂ 328 ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਆਪਰੇਸ਼ਨ ਕਾਵੇਰੀ ਤਹਿਤ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ।ਹੁਣ ਤੱਕ 3000 ਤੋਂ ਵੱਧ ਭਾਰਤੀ ਸੂਡਾਨ ਤੋਂ ਆਪਣੇ ਵਤਨ ਪਰਤ ਚੁੱਕੇ ਹਨ।