ਨਵੀਂ ਦਿੱਲੀ, 22 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਅੱਜ 12, ਤੁਗਲਕ ਲੇਨ ਵਾਲਾ ਸਰਕਾਰੀ ਬੰਗਲਾ ਖਾਲੀ ਕਰ ਦਿੰਤਾ। ਰਾਹੁਲ ਗਾਂਧੀ ਲੋਕ ਸਭਾ ਸਕੱਤਰੇਤ ਦੇ ਅਧਿਕਾਰੀਆਂ ਨੂੰ ਅੱਜ ਤਿੰਨ ਵਜੇ ਤੱਕ ਚਾਬੀਆਂ ਸੌਂਪ ਦਿੱਤੀਆਂ। ਰਾਹੁਲ ਗਾਂਧੀ ਨੇ 14 ਅਪ੍ਰੈਲ ਨੂੰ ਆਪਣੇ ਦਫ਼ਤਰ ਅਤੇ ਕੁਝ ਨਿੱਜੀ ਸਾਮਾਨ ਨੂੰ ਬੰਗਲੇ ਤੋਂ ਆਪਣੀ ਮਾਂ ਸੋਨੀਆ ਗਾਂਧੀ ਦੀ ਰਿਹਾਇਸ਼ ਵਿੱਚ ਬਦਲ ਦਿੱਤਾ ਸੀ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਬਚੇ ਹੋਏ ਸਾਮਾਨ ਨੂੰ ਉਸ ਬੰਗਲੇ ਤੋਂ ਚੁੱਕ ਲਿਆ। ਇਹ ਬੰਗਲਾ ਉਨ੍ਹਾਂ ਨੂੰ ਇਕ ਸੰਸਦ ਵਜੋਂ ਦਿੱਤਾ ਜਾਵੇ। ਰਾਹੁਲ ਗਾਂਧੀ ਕਰੀਬ ਦੋ ਦਹਾਕਿਆਂ ਤੋਂ ਇਸ ਬੰਗਲੇ ਵਿੱਚ ਰਹਿ ਰਹੇ ਸਨ।