ਸ਼੍ਰੀਨਗਰ, 5 ਮਈ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅੱਜ ਸ਼ੁੱਕਰਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀ ਸਮੇਤ 4 ਜਵਾਨ ਜ਼ਖਮੀ ਹੋ ਗਏ। ਕਰੀਬ 6 ਘੰਟੇ ਤੋਂ ਮੁੱਠਭੇੜ ਜਾਰੀ ਹੈ।ਇਹ ਸਵੇਰੇ 7:30 ਵਜੇ ਸ਼ੁਰੂ ਹੋਇਆ।ਸੂਤਰਾਂ ਨੇ ਦੱਸਿਆ ਕਿ ਫੌਜ ਨੇ ਇਸ ਇਲਾਕੇ 'ਚ ਅੱਤਵਾਦੀਆਂ ਦੇ 2-3 ਗਰੁਪਾਂ ਨੂੰ ਘੇਰ ਲਿਆ ਹੈ। ਇਹ ਉਹੀ ਅੱਤਵਾਦੀ ਹਨ ਜੋ ਪੁੰਛ 'ਚ ਫੌਜ ਦੇ ਟਰੱਕ 'ਤੇ ਹਮਲੇ 'ਚ ਸ਼ਾਮਲ ਸਨ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਇਸ ਦੌਰਾਨ ਅੱਤਵਾਦੀਆਂ ਨੇ ਧਮਾਕਾ ਕਰ ਦਿੱਤਾ, ਜਿਸ 'ਚ ਫੌਜ ਦੇ ਜਵਾਨ ਸ਼ਹੀਦ ਹੋ ਗਏ।ਰਾਜੌਰੀ ਵਿੱਚ ਮੁਕਾਬਲਾ ਗੋਆ ਦੇ ਪਣਜੀ ਵਿੱਚ ਚੱਲ ਰਹੀ ਐਸਸੀਓ ਮੀਟਿੰਗ ਤੋਂ ਪਹਿਲਾਂ ਸ਼ੁਰੂ ਹੋਇਆ। ਇਸ ਬੈਠਕ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਸ਼ਿਰਕਤ ਕੀਤੀ ਹੈ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਕੁਝ ਮਿੰਟਾਂ ਦੇ ਅੰਦਰ ਹੀ ਜੈਸ਼ੰਕਰ ਨੇ ਭੁੱਟੋ ਦੇ ਸਾਹਮਣੇ ਕਿਹਾ ਕਿ ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹੈ।